Helicopter Crash: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ ਮਿਲ ਗਿਆ ਹੈ। ਏਐਫਪੀ ਦੀ ਖ਼ਬਰ ਮੁਤਾਬਕ ਈਰਾਨ ਦੇ ਰੈੱਡ ਕ੍ਰੀਸੈਂਟ ਦੇ ਮੁਖੀ ਦਾ ਕਹਿਣਾ ਹੈ ਕਿ ਸਥਿਤੀ 'ਚੰਗੀ ਨਹੀਂ' ਹੈ। ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਪੂਰਬੀ ਅਜ਼ਰਬੈਜਾਨ ਦੇ ਪੱਛਮੀ ਸੂਬੇ ਜੋਫਾ ਖੇਤਰ ਦੇ ਪਹਾੜਾਂ ਵਿੱਚ ਹਾਦਸਾਗ੍ਰਸਤ ਹੋ ਗਿਆ।


63 ਸਾਲਾ ਈਰਾਨ ਦੇ ਰਾਸ਼ਟਰਪਤੀ ਇਸ ਸੂਬੇ ਦੇ ਦੌਰੇ 'ਤੇ ਸਨ। ਉੱਥੇ ਉਨ੍ਹਾਂ ਨੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਵ ਨਾਲ ਮਿਲ ਕੇ ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਇਕ ਡੈਮ ਪ੍ਰਾਜੈਕਟ ਦਾ ਉਦਘਾਟਨ ਕੀਤਾ। ਈਰਾਨ ਦੇ ਸੁਪਰੀਮ ਲੀਡਰ ਸੱਯਦ ਅਲੀ ਖਾਮੇਨੇਈ ਨੇ ਰਾਈਸੀ ਦੇ ਹੈਲੀਕਾਪਟਰ ਨਾਲ ਵਾਪਰੇ ਹਾਦਸੇ ਤੋਂ ਬਾਅਦ ਨਾਗਰਿਕਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਹੈ।


ਇਹ ਜਾਣਕਾਰੀ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਨੇਤਾਵਾਂ ਨੇ ਇਬਰਾਹਿਮ ਰਾਇਸੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਰੈੱਡ ਕ੍ਰੀਸੈਂਟ ਦੇ ਮੁਖੀ ਪਿਰਹੋਸੇਨ ਕੁਲੀਵੰਦ ਨੇ ਨਿਊਜ਼ ਏਜੰਸੀ ਏਐਫਪੀ ਦੇ ਹਵਾਲੇ ਨਾਲ ਕਿਹਾ, "ਹੈਲੀਕਾਪਟਰ ਮਿਲ ਗਿਆ ਹੈ। ਹੁਣ ਅਸੀਂ ਹੈਲੀਕਾਪਟਰ ਵੱਲ ਵਧ ਰਹੇ ਹਾਂ।" ਉਨ੍ਹਾਂ ਨੇ ਇਹ ਵੀ ਕਿਹਾ, "ਹਾਲਾਤ ਠੀਕ ਨਹੀਂ ਹਨ।"


ਇਹ ਵੀ ਪੜ੍ਹੋ: Iran's President: ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਰਿਪੋਰਟ ਦਾ ਦਾਅਵਾ


ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੂ ਨੇ ਫੁਟੇਜ ਸਾਂਝੀ ਕੀਤੀ ਜਿਸ ਵਿੱਚ ਡਰੋਨ ਨੇ ਇੱਕ ਹੀਟ ਸੋਰਸ ਦੀ ਪਛਾਣ ਕੀਤੀ ਹੈ, ਜੋ ਕਿ ਹੈਲੀਕਾਪਟਰ ਦਾ ਮਲਬਾ ਮੰਨਿਆ ਜਾ ਰਿਹਾ ਹੈ ਅਤੇ ਈਰਾਨੀ ਅਧਿਕਾਰੀਆਂ ਨਾਲ ਆਪਣੇ ਤਾਲਮੇਲ ਸਾਂਝੇ ਕਰ ਰਿਹਾ ਹੈ। 


ਇਹ ਵੀ ਪੜ੍ਹੋ: Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ