ਨਵੀਂ ਦਿੱਲੀ: ਭਾਰਤੀ ਰੇਲਵੇ ਵਿੱਚ ਖਾਣੇ ਦੀ ਕੁਆਲਟੀ ਖ਼ਰਾਬ ਮਿਲਣਾ ਕੋਈ ਨਵੀਂ ਗੱਲ ਨਹੀਂ। ਆਏ ਦਿਨ ਰੇਲਵੇ ‘ਚ ਮਿਲ ਰਹੇ ਖਾਣੇ ਦੀਆਂ ਸ਼ਿਕਾਇਤਾਂ ਟਵਿੱਟਰ ‘ਤੇ ਦੇਖਣ ਨੂੰ ਮਿਲ ਜਾਂਦੀਆਂ ਹਨ। ਰੇਲਵੇ ਮੰਤਰਾਲੇ ਨੇ ਦੱਸਿਆ ਕਿ ਇਸ ਸਾਲ ਅਕਤੂਬਰ ਤਕ ਰੇਲਵੇ ਨੂੰ ਟ੍ਰੇਨਾਂ ‘ਚ ਖ਼ਰਾਬ ਖਾਣੇ ਦੀਆਂ 7500 ਤੋਂ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਹਨ।



ਰੇਲਵੇ ਨੇ ਵੇਂਡਰਸ ‘ਤੇ ਇਸ ਕਾਰਨ 1.5 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਰੇਲਵੇ ਮੰਤਰੀ ਰਾਜੇਨ ਗੋਹਨ ਨੇ ਲੋਕ ਸਭਾ ਨੂੰ ਦੱਸਿਆ ਕਿ ਜ਼ਿਆਦਾਤਰ ਸ਼ਿਕਾਇਤਾਂ IRCTC ਨੂੰ ਮਿਲੀਆਂ ਹਨ। ਇਸ ਵਾਰ IRCTC ਨੂੰ 6261 ਸ਼ਿਕਾਇਤਾਂ ਮਿਲੀਆਂ ਹਨ ਜਿਸ ‘ਚ ਇੰਡੀਅਨ ਰੇਲਵੇ ਕੇਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੂੰ ਖਾਣ ਦੀ ਖ਼ਰਾਬ ਕੁਆਲਟੀ, ਗੰਦਾ ਪਾਣੀ ਤੇ ਟ੍ਰੇਨ ‘ਚ ਨਿਯਮ ਤੋੜਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।



ਖਾਣ ਦੀ ਕੁਆਲਟੀ ਚੈੱਕ ਕਰਨ ਲਈ ਫੂਡ ਸੇਫਟੀ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ ਜੋ ਕਿਚਨ ਯੂਨਿਟ ਦੀ ਪੂਰੀ ਦੇਖਰੇਖ ਕਰਦੇ ਹਨ। ਫੂਡ ਸੇਫਟੀ ਅਫਸਰ ਵੱਲੋਂ ਲਏ ਸੈਂਪਲਾਂ ਨੂੰ ਲੈਬ ‘ਚ ਟੈਸਟ ਲਈ ਭੇਜਿਆ ਜਾਂਦਾ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਤੁਹਾਡੇ ਕੋਲ ਵੀ ਹੈ ਤਾਂ ਤੁਸੀਂ ਰੇਲਵੇ ਨੂੰ ਟੋਲ ਫਰੀ ਨੰਬਰ 1800111321 ‘ਤੇ ਫੋਨ ਕਰ ਆਪਣੀ ਸ਼ਿਕਾਇਤ ਦੱਸ ਸਕਦੇ ਹੋ। ਆਪਣੀ ਸ਼ਿਕਾਇਤ 9711111139 ‘ਤੇ ਐਸਐਮਐਸ ਕਰਕ ਤੇ IRCTC ਦੇ ਟਵਿੱਟਰ ਅਕਾਉਂਟ @IRCTCofficial ‘ਤੇ ਵੀ ਸ਼ਿਕਾਈਤ ਦਰਜ ਕਰਵਾਈ ਜਾ ਸਕਦੀ ਹੈ।