ਸਿਓਲ: ਉੱਤਰੀ ਕੋਰੀਆ ਦੇ ਪ੍ਰਧਾਨ ਮੰਤਰੀ ਕਿਮ ਜੋਂਗ ਨੇ ਹਾਲ ਹੀ ‘ਚ ਅਮਰੀਕਾ ਦੇ ਰਾਸ਼ਟਪਤੀ ਨੂੰ ਗੋਲੀ ਮਾਰ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਕਿ ਕਿਮ ਦੇ ਹੱਥ ‘ਚ ਪਿਸਤੌਲ ਫੜ੍ਹੀ ਹੋਈ ਹੈ ਤੇ ਟਰੰਪ ਫਰਸ਼ ‘ਤੇ ਡਿੱਗੇ ਹੋਏ ਹਨ ਜਦੋਂਕਿ ਉਨ੍ਹਾਂ ਕੋਲ ਅਮਰੀਕੀ ਡਾਲਰਾਂ ਨਾਲ ਭਰਿਆ ਬੈਗ ਪਿਆ ਹੈ।



ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਸੋਚੋ ਤਾਂ ਦੱਸ ਦਈਏ ਕਿ ਇਹ ਇੱਕ ਨਾਟਕ ਦਾ ਹਿੱਸਾ ਹੈ। ਇਨ੍ਹਾਂ ਦੋਵਾਂ ਦੀਆਂ ਇਸ ਤਰ੍ਹਾਂ ਦੀਆਂ ਮੁਰਤੀਆਂ ਨੂੰ ਸਿਓਲ ‘ਚ ਹੋਣ ਵਾਲੇ ਆਰਟ ਸ਼ੋਅ ‘ਚ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਸਾਉਥ ਕੋਰੀਅਨ ਮੂਰਤੀਕਾਰ ਲਿਮ ਯੰਗ-ਸੁਨ ਨੇ ਬਣਾਇਆ ਹੈ।



ਕੁਝ ਸਮਾਂ ਪਹਿਲਾਂ ਤੱਕ ਦੋਵਾਂ ਦੇਸ਼ਾਂ ਵਿੱਚ ਜੰਗ ਸ਼ੁਰੂ ਹੋਣ ਤਕ ਦਾ ਮਾਹੌਲ ਬਣਿਆ ਹੋਇਆ ਸੀ ਪਰ ਦੋਵਾਂ ਵਿਰੋਧੀ ਦੇਸ਼ਾਂ ਦੇ ਮੁਖੀਆਂ ਦੀ ਹੋਈ ਮੁਲਾਕਾਤ ਤੋਂ ਬਾਅਦ ਸਭ ਬਦਲ ਗਿਆ। ਦੋਨਾਂ ਦੇਸ਼ਾਂ ਦੀ ਇਸ ਮੁਲਾਕਾਤ ਨੇ ਦੁਨੀਆ ‘ਚ ਖੂਬ ਸੁਰਖੀਆਂ ਬਟੋਰੀਆਂ ਸੀ। ਨਹੀਂ ਤਾਂ ਕਿਸੇ ਸਮੇਂ ‘ਚ ਦੋਵੇਂ ਦੇਸ਼ ਇੱਕ ਦੂਜੇ ‘ਤੇ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਤਕ ਦਿੰਦੇ ਨਜ਼ਰ ਆ ਰਹੇ ਸੀ।



ਇੱਕ ਹਫਤੇ ਤਕ ਚੱਲਣ ਵਾਲੇ ਇਸ ਸ਼ੋਅ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਜਿਨ੍ਹਾਂ ਵਿੱਚੋਂ ਸਾਉਥ ਕੋਰੀਆ ਦੇ ਕਈ ਲੋਕਾਂ ਨੂੰ ਲਿਮ ਵੱਲੋਂ ਪੇਸ਼ ਕੀਤੀ ਮੂਰਤੀਆਂ ਪਸੰਦ ਨਹੀਂ ਆਈਆਂ। ਅਜਿਹਾ ਸ਼ਾਇਦ ਇਸ ਲਈ ਕਿਉਂਕਿ ਹੁਣ ਦੋਨਾਂ ਦੇਸ਼ਾਂ ‘ਚ ਸਬੰਧ ਕੁਝ ਸੁਧਰੇ ਹਨ।