ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੀਰੀਆ ਤੋਂ ਆਪਣੀ ਫੌਜ ਵਾਪਸ ਬੁਲਾਏ ਜਾਣ ਦੇ ਫੈਸਲੇ ‘ਤੇ ਹੜਕੰਪ ਜਿਹਾ ਮੱਚ ਗਿਆ ਹੈ। ਇਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਟਰੰਪ ਅਮਰੀਕੀ ਫੌਜ ਨੂੰ ਅਫਗਾਨੀਸਤਾਨ ਤੋਂ ਵੀ ਵਾਪਸ ਬੁਲਾਉਣ ਦੀ ਸੋਚ ਰਹੇ ਹਨ। ਜਿੱਥੇ ਟਰੰਪ ਇਹ ਫੈਸਲੇ ਲੈ ਰਹੇ ਹਨ ਉਧਰ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।


ਜਿਮ ਨੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਤੁਹਾਡੇ ਕੋਲ ਚੁਆਇਸ ਹੈ ਕਿ ਤੁਸੀ ਉਸ ਰੱਖਿਆ ਮੰਤਰੀ ਨੂੰ ਰਖੋ, ਜਿਸ ਦੇ ਵਿਚਾਰ ਤੁਹਾਡੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਹੋਣ। ਇਸ ਲਈ ਮੈਂ ਆਪਣੇ ਅਹੂਦੇ ਤੋਂ ਅਸਤੀਫਾ ਦੇ ਰਿਹਾ ਹੈ। ਟਰੰਪ ਨੇ ਵੀ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ ਹੈ।


ਬੀਤੇ ਦਿਨੀਂ ਹੀ ਟਰੰਪ ਨੇ ਸੀਰੀਆ ‘ਚ ISIS ‘ਤੇ ਆਪਣੀ ਜਿੱਤ ਤੋਂ ਬਾਅਦ ਉਥੋਂ ਆਪਣੇ 2000 ਫੌਜੀ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਟਰੰਪ ਨੇ ਅਫਗਾਨੀਸਤਾਨ ਤੋਂ ਵੀ ਆਪਣੇ 14000 ਫੌਜੀ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ, ਜਿਸ ‘ਤੇ ਜਿਮ ਨਾਖੁਸ਼ ਸੀ। ਟਰੰਪ ਨੇ ਆਪਣੇ ਟਵੀਟ ‘ਚ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਨਵੇਂ ਰੱਖੀਆ ਮੰਤਰੀ ਦੇ ਨਾਂਅ ਦਾ ਐਲਨਾ ਜਲਦੀ ਹੀ ਕਰਨਗੇ।