ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਦਨ 'ਚ ਨਿਊਰੋ ਇੰਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਹੀ ਇਰਫਾਨ ਦੀ ਫਿਲਮ ਕਾਰਵਾਂ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਇਰਫਾਨ ਨੇ ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਮੁਕੰਮਲ ਕਰ ਲਈ ਸੀ। ਫਿਲਮ ਦਾ ਸ਼ੂਟਿੰਗ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।


ਫਿਲਮ 'ਚ ਇਰਫਾਨ ਖਾਨ ਨੇ ਸ਼ੌਕਤ ਦਾ ਕਿਰਦਾਰ ਨਿਭਾਉਣ ਲਈ ਜ਼ਬਰਦਸਤ ਮਿਹਨਤ ਕੀਤੀ ਹੈ। ਵੀਡੀਓ 'ਚ ਸਭ ਤੋਂ ਦਿਲਚਸਪ ਸੀਨ ਉਹ ਹੈ ਜਦੋਂ ਇਰਫਾਨ ਖਾਨ ਮਾਰ ਤੋਂ ਬਚਣ ਲਈ ਚਲਦੀ ਹੋਈ ਟੈਕਸੀ ਨਾਲ ਲਟਕ ਰਹੇ ਹਨ। ਵੀਡੀਓ 'ਚ ਸਾਫ ਹੈ ਕਿ ਇਸ ਮੁਸ਼ਕਿਲ ਸੀਨ ਨੂੰ ਵੀ ਇਰਫਾਨ ਨੇ ਕਿੰਨ੍ਹੀ ਸਫਲਤਾ ਨਾਲ ਨਿਭਾਇਆ ਹੈ।



ਇਰਫਾਨ ਦੀ ਫਿਲਮ 'ਕਾਰਵਾਂ' 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਓਧਰ ਇਰਫਾਨ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਹਾਲ ਹੀ 'ਚ ਉਨ੍ਹਾਂ ਟਵਿੱਟਰ 'ਤੇ ਆਪਣੀ ਪ੍ਰੋਫਾਇਲ ਤਸਵੀਰ ਬਦਲੀ ਹੈ ਜਿਸ 'ਚ ਉਹ ਮੁਸਕੁਰਾਉਂਦੇ ਹੋਏ ਦਿਖਾਈ ਦੇ ਰਹੇ ਹਨ।