Election 2024: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਹੈਦਰਾਬਾਦ ਵਿਖੇ ਆਲ ਇੰਡੀਆ ਮਜਲਿਸ ਏ ਇਤੇਹਾਦਲ ਮੁਸਲਿਮ ਦੇ ਵਰਕਰ ਵੋਟਾਂ ਦੀ ਧਾਂਧਲੀ ਕਰ ਰਹੇ ਹਨ। ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਪੋਲਿੰਗ ਬੂਥ ਤੇ ਵੋਟ ਕਰਦਿਆਂ ਦੇਖਿਆ ਜਾ ਸਕਦਾ ਹੈ।


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਦੇ ਵਿੱਚ ਵੰਡ ਕੇਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵਾਇਰਲ ਵੀਡੀਓ ਸੀਪੀਆਈਐਮ ਵੈਸਟ ਬੰਗਾਲ ਦੇ ਫੇਸਬੁੱਕ ਪੇਜ ਤੇ ਸਾਲ 2022 ਦੇ ਵਿੱਚ ਅਪਲੋਡ ਮਿਲੀ।


ਇਸ ਵੀਡੀਓ ਦੇ ਨਾਲ ਦਿੱਤੇ ਕਿ ਕੈਪਟਨ ਵਿੱਚ ਲਿਖਿਆ ਸੀ,” ਬੰਗਾਲ ਦੇ ਮਿਊਨਸੀਪਲ ਕਮੇਟੀ ਦੀ ਵੀਡੀਓ ਨੂੰ ਸ਼ੇਅਰ ਕਰੋ।”




ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਲੈਂਸ ਤੇ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਐਡੀਟਰ ਜੀ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਿਕ ਕਥਿਤ ਤੌਰ ਤੇ ਫਰਜ਼ੀ ਵੋਟਿੰਗ ਦੀ ਵੀਡੀਓ ਪੱਛਮ ਬੰਗਾਲ ਮਿਊਨਸੀਪਲ ਚੋਣਾਂ ਦੌਰਾਨ ਵਾਰਡ ਨੰਬਰ 33 ਦੇ ਬੂਥ ਨੰਬਰ 108 ਤੋਂ ਵਾਇਰਲ ਹੋਈ ਹੈ।




ਅਸੀਂ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡੀਆ ਅਦਾਰਾ ਆਰੋਹੀ ਨਿਊਜ਼ ਦੀ ਫਰਵਰੀ 27 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਸਾਊਥ ਦਮ ਦਮ ਦੇ ਬੂਥ ਨੰਬਰ 108 ਵਿਖੇ ਕਥਿਤ ਆਰਜ਼ੀ ਵੋਟਿੰਗ ਦੀ ਵੀਡੀਓ ਵਾਇਰਲ।”




ਟੀਵੀ 9 ਬਾਂਗਲਾ ਦੀ ਰਿਪੋਰਟ ਦੇ ਮੁਤਾਬਕ,” ਵਾਰਡ ਨੰਬਰ 33 ਸਾਊਥ ਦਮਦਮ ਮਿਊਨਸੀਪਲ ਚੋਣਾਂ ਦੀ ਵੋਟਿੰਗ ਲੇਕ ਵਿਊ ਸਕੂਲ ਵਿੱਚ ਹੋ ਰਹੀ ਹੈ। ਏਜੰਟ ਨੇ ਵੋਟਰਾਂ ਨੂੰ ਰੋ ਕੇ ਖੁਦ ਈਵੀਐਮ ਦਾ ਬਟਨ ਪ੍ਰੈਸ ਕੀਤਾ।


Conclusion


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਇਹ ਵੀਡੀਓ ਵੈਸਟ ਬੰਗਾਲ ਦੀ ਹੈ। ਇਸ ਵੀਡੀਓ ਦਾ ਹਾਲ ਹੀ ਆ ਲੋਕ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।


This story was originally published by Newschecker.in, as part of the Shakti Collective. This story has not been edited by ABPLIVE staff.