ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISIS ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ ਆਈਈਡੀ ਤੇ ਹਥਿਆਰ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ DCP ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਸ਼ੁੱਕਰਵਾਰ ਰਾਤ ਧੌਲਾ ਕੂਆਂ 'ਚ ਮੁੱਠਭੇੜ ਤੋਂ ਬਾਅਦ IEDs ਨਾਲ ISIS ਔਪਰੇਟਿਵ ਨੂੰ ਕਾਬੂ ਕੀਤਾ ਗਿਆ ।


ਸ਼ੁੱਕਰਵਾਰ ਰਾਤ ਕਰੀਬ 11:12 ਵਜੇ ਦਿੱਲੀ ਪੁਲਿਸ ਆਰਮੀ ਸਕੂਲ ਕੋਲ ਮੋਟਰਸਾਇਕਲ 'ਤੇ ਸਵਾਰ ਅੱਤਵਾਦੀਆਂ ਦਾ ਪਿੱਛਾ ਕਰ ਰਹੀ ਸੀ। ਮੋਟਰਸਾਇਕਲ 'ਤੇ ਸਵਾਰ ਨੇ ਪੁਲਿਸ 'ਤੇ ਤਿੰਨ ਗੋਲ਼ੀਆਂ ਚਲਾਈਆਂ। ਜਵਾਬ 'ਚ ਪੁਲਿਸ ਨੇ ਪੰਜ ਰਾਊਂਡ ਤੋਂ ਜ਼ਿਆਦਾ ਫਾਇਰ ਕੀਤੇ। ਆਖਿਰਕਾਰ ਉਹ ਪੁਲਿਸ ਦੇ ਕਾਬੂ ਆ ਗਿਆ। ਜਿਸ ਦਾ ਨਾਂਅ ਮੋਹੰਮਦ ਯੂਸੂਫ ਦੱਸਿਆ ਗਿਆ ਹੈ।


ਮਹੇਸ਼ ਭੱਟ ਨਾਲ ਰਿਸ਼ਤੇ ਨੂੰ ਲੈਕੇ ਕਈ ਵਾਰ ਟ੍ਰੋਲ ਹੋਈ ਰੀਆ ਚਕ੍ਰਵਰਤੀ, ਇੰਟਰਵਿਊ 'ਚ ਕੀਤਾ ਸੀ ਸਬੰਧਾਂ ਦਾ ਖੁਲਾਸਾ


ਦਿੱਲੀ ਪਹਿਲਾਂ ਤੋਂ ਹੀ ਅਲਰਟ 'ਤੇ ਹੈ। ਖੁਫੀਆ ਏਜੰਸੀਆਂ ਨੂੰ ਪਾਕਿਸਤਾਨ ਤੋਂ ਤਿੰਨ ਅੱਤਵਾਦੀਆਂ ਦੇ ਭਾਰਤ ਦੀ ਹੱਦ 'ਚ ਦਾਖ਼ਲ ਹੋਣ ਦੀ ਜਾਣਕਾਰੀ ਮਿਲੀ ਸੀ। ਇਹ ਅੱਤਵਾਦੀ ਕਿਸੇ ਵੀਆਈਪੀ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਤੇ ਕੋਈ ਵੱਡਾ ਵਿਸਫੋਟ ਵੀ ਕਰਨਾ ਚਾਹੁੰਦੇ ਹਨ।


ਦਿੱਲੀ 'ਚ ਇਸ ਅੱਤਵਾਦੀ ਦਾ ਟਾਰਗੇਟ ਕੋਈ ਨਾਮੀ ਹਸਤੀ ਸੀ। ਹਾਲਾਂਕਿ ਉਸ ਸ਼ਖ਼ਸ ਦਾ ਨਾਂਅ ਅਜੇ ਪਤਾ ਨਹੀਂ ਲੱਗਾ। ਪੁਲਿਸ ਵੱਲੋਂ ਪੁੱਛਗਿਛ ਜਾਰੀ ਹੈ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਸ ਦੇ ਹੋਰ ਸਾਥੀ ਵੀ ਦਿੱਲੀ 'ਚ ਹਨ।


ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ