Delhi Police arrested the Terrorist: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 15 ਅਗਸਤ ਤੋਂ ਪਹਿਲਾਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੇ ISIS ਮਾਡਿਊਲ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਦੀ ਪਛਾਣ ਰਿਜ਼ਵਾਨ ਅਲੀ ਵਜੋਂ ਹੋਈ ਹੈ। ਰਿਜ਼ਵਾਨ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ। NIA ਨੇ ਰਿਜ਼ਵਾਨ 'ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਰਿਜ਼ਵਾਨ ਅਤੇ ਉਸ ਦੇ ਸਾਥੀਆਂ ਨੇ ਦਿੱਲੀ ਦੇ ਕਈ ਵੀਆਈਪੀ ਇਲਾਕਿਆਂ ਦੀ ਰੇਕੀ ਕੀਤੀ ਸੀ।
ਜਾਂਚ ਏਜੰਸੀ NIA ਨੇ ਅੱਤਵਾਦੀ ਰਿਜ਼ਵਾਨ ਨੂੰ ਲੋੜੀਂਦਾ ਐਲਾਨਿਆ ਸੀ। ਰਿਜ਼ਵਾਨ ਪੁਣੇ ISIS ਮਾਡਿਊਲ ਦਾ ਸਭ ਤੋਂ ਬਦਨਾਮ ਅੱਤਵਾਦੀ ਸੀ। ਪੁਣੇ ਪੁਲਿਸ ਅਤੇ ਐਨਆਈ ਨੇ ਪੁਣੇ ਮਾਡਿਊਲ ਦੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਿਜ਼ਵਾਨ ਕਾਫੀ ਸਮੇਂ ਤੋਂ ਫਰਾਰ ਸੀ। ਇਨ੍ਹਾਂ ਅੱਤਵਾਦੀਆਂ ਨੇ ਦਿੱਲੀ ਅਤੇ ਮੁੰਬਈ ਦੇ ਕਈ ਵੀਵੀਆਈਪੀ ਇਲਾਕਿਆਂ ਦੀ ਰੇਕੀ ਵੀ ਕੀਤੀ ਸੀ।
ਰਿਜ਼ਵਾਨ ਨੇ ਦਿੱਲੀ ਦੇ ਕੁਝ ਵੀਆਈਪੀ ਇਲਾਕਿਆਂ ਦੀ ਰੇਕੀ ਕੀਤੀ ਸੀ। ਸ਼ੱਕ ਹੈ ਕਿ ਰਿਜ਼ਵਾਨ 15 ਅਗਸਤ ਤੋਂ ਪਹਿਲਾਂ ਕੋਈ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਪਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਪੈਸ਼ਲ ਸੈੱਲ ਨੇ ਅਕਤੂਬਰ 2023 'ਚ ਵੀ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।