Vinesh Phogat To Contest Elections: ਹੁਣ ਵਿਨੇਸ਼ ਫੋਗਾਟ ਲੜੇਗੀ ਚੋਣਾਂ? ਇਸ ਪਾਰਟੀ ਨੇ ਦਿੱਤਾ ਆਫਰ

Haryana Assembly Election: ਆਮ ਆਦਮੀ ਪਾਰਟੀ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਚੋਣ ਲੜਨ ਦਾ ਆਫਰ ਦਿੱਤਾ ਹੈ। ਸੁਸ਼ੀਲ ਗੁਪਤਾ ਨੇ ਵਿਨੇਸ਼ ਫੋਗਾਟ ਨੂੰ ਕਿਹਾ ਕਿ ਆਓ ਅਤੇ ਇਸ ਲੜਾਈ ਵਿੱਚ ਸ਼ਾਮਲ ਹੋਵੋ।

Haryana Assembly Election

1/6
ਹਰਿਆਣਾ 'ਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਚੋਣ ਲੜਨ ਦਾ ਆਫਰ ਦਿੱਤਾ ਹੈ।
2/6
ਦਰਅਸਲ, ਆਮ ਆਦਮੀ ਪਾਰਟੀ ਦੇ ਹਰਿਆਣਾ ਪ੍ਰਦੇਸ਼ ਪ੍ਰਧਾਨ ਸੁਸ਼ੀਲ ਗੁਪਤਾ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਫੋਗਾਟ ਬਾਰੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਵੀ ਲੜੇ ਅਤੇ ਵਿਦੇਸ਼ੀ ਧਰਤੀ 'ਤੇ ਵੀ ਯੋਧੇ ਵਾਂਗ ਲੜੇ।
3/6
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਅੰਦਰ ਵੀ ਸਾਜ਼ਿਸ਼ ਰਚੀ ਅਤੇ ਵਿਦੇਸ਼ੀ ਧਰਤੀ 'ਤੇ ਵੀ।
4/6
ਸੁਸ਼ੀਲ ਗੁਪਤਾ ਨੇ ਕਿਹਾ, ''ਮੈਂ ਹਰਿਆਣਾ ਦੀ ਧੀ ਵਿਨੇਸ਼ ਫੋਗਾਟ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜੰਤਰ-ਮੰਤਰ 'ਤੇ ਲੜੇ ਸੀ ਅਤੇ ਤੁਸੀਂ ਪੈਰਿਸ 'ਚ ਵੀ ਲੜੇ ਸੀ। ਪੂਰਾ ਭਾਰਤ ਤੁਹਾਡੇ ਨਾਲ ਹੈ।''
5/6
ਉਨ੍ਹਾਂ ਕਿਹਾ ਕਿ ਮੈਂ ਵਿਨੇਸ਼ ਫੋਗਾਟ ਨੂੰ ਸੱਦਾ ਦਿੰਦਾ ਹਾਂ ਕਿ ਅਸੀਂ ਇਸ ਤਾਨਾਸ਼ਾਹੀ ਨੂੰ ਉਖਾੜ ਸੁੱਟਾਂਗੇ।
6/6
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੁਹਾਡਾ ਸਵਾਗਤ ਕਰਦੀ ਹੈ। ਆਓ ਅਤੇ ਇਸ ਲੜਾਈ ਵਿੱਚ ਸ਼ਾਮਲ ਹੋਵੋ। ਅਸੀਂ ਮਿਲ ਕੇ ਇਸ ਤਾਨਾਸ਼ਾਹੀ ਸ਼ਾਸਨ ਨੂੰ ਉਖਾੜ ਸੁੱਟਾਂਗੇ।
Sponsored Links by Taboola