Israel-Hamas War: ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਦਸ ਦਿਨਾਂ ਤੋਂ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਨੂੰ ਇਹ ਦੱਸਣ ਦਾ ਅਧਿਕਾਰ ਨਹੀਂ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।
ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆਂ ਨਾਓਰ ਗਿਲਨ ਨੇ ਕਿਹਾ, “ਅਸੀਂ ਇਜ਼ਰਾਈਲ ਦਾ ਸਮਰਥਨ ਕਰਨ ਲਈ ਭਾਰਤ ਅਤੇ ਪੀਐਮ ਮੋਦੀ ਦਾ ਧੰਨਵਾਦ ਕਰਦੇ ਹਾਂ, ਪਰ ਅਸੀਂ ਉਨ੍ਹਾਂ ਦੀ ਸਲਾਹ ਨਹੀਂ ਮੰਨਾਂਗੇ ਜਿਨ੍ਹਾਂ ਨੇ ਪਹਿਲੇ ਦਿਨ ਹਮਾਸ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ। ਉਨ੍ਹਾਂ ਨੂੰ ਇਹ ਦੱਸਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗਿਲੋਨ ਨੇ ਕਿਹਾ ਕਿ ਅਸੀਂ ਹਮਾਸ ਨੂੰ ਮੁੜ ਤੋਂ ਵਿਕਸਿਤ ਨਹੀਂ ਹੋਣ ਦੇਵਾਂਗੇ। ਹੁਣ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ।
ਇਰਾਨ ‘ਤੇ ਕੀ ਕਿਹਾ?
ਕੀ ਸੰਸਾਰ ਤੀਜੇ ਵਿਸ਼ਵ ਯੁੱਧ ਦੀ ਕਗਾਰ 'ਤੇ ਹੈ? ਇਸ ਸਵਾਲ 'ਤੇ ਗਿਲੋਨ ਨੇ ਕਿਹਾ ਕਿ ਈਰਾਨ ਸਾਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਰਿਹਾ ਹੈ ਪਰ ਜੇਕਰ ਉਹ (ਇਰਾਨ) ਅਜਿਹਾ ਕਰਨ ਤੋਂ ਨਾ ਹਟਿਆ ਤਾਂ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਗਿਲੋਨ ਨੇ ਕਿਹਾ ਕਿ ਜੇਕਰ ਹਿਜ਼ਬੁੱਲਾ ਰੁੱਕ ਜਾਂਦਾ ਹੈ ਅਤੇ ਇਸ ਵਿੱਚ ਇੱਕ ਪਾਰਟੀ ਨਹੀਂ ਬਣਦੀ ਤਾਂ ਠੀਕ ਹੈ ਪਰ ਜੇਕਰ ਉਹ ਪਾਰਟੀ ਬਣਾ ਕੇ ਹਮਾਸ ਦਾ ਸਮਰਥਨ ਕਰਦੇ ਹਨ ਤਾਂ ਇਜ਼ਰਾਈਲ ਉਨ੍ਹਾਂ 'ਤੇ ਹਮਲਾ ਕਰੇਗਾ। ਅਸੀਂ ਆਪਣੀ ਲੜਾਈ ਇਕੱਲੇ ਲੜ ਸਕਦੇ ਹਾਂ। ਇਜ਼ਰਾਈਲ ਨੂੰ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਹੈ।
ਫਲਸਤੀਨੀ ਰਾਸ਼ਟਰਪਤੀ ਮੁਹੰਮਦ ਅੱਬਾਸ ਦੇ ਹਮਾਸ ਸਾਡੇ ਲੋਕਾਂ ਦੀਆਂ ਇੱਛਾਵਾਂ ਦਾ ਸਮਰਥਨ ਨਹੀਂ ਕਰਦਾ ਵਾਲੇ ਬਿਆਨ ‘ਤੇ ਗਿਲੋਨ ਨੇ ਕਿਹਾ ਕਿ ਇਸ ਦਾ ਸਵਾਗਤ ਹੈ, ਪਰ ਤੁਸੀਂ ਕੁਝ ਕਹਿ ਕੇ ਬਚ ਨਹੀਂ ਸਕਦੇ। ਪਹਿਲੇ ਦਿਨ ਤਾਂ ਤੁਸੀਂ ਹਮਾਸ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ।
ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਅਦਨਾਨ ਐਮਜੇ ਅਬੂਅਲਹਾਇਜਾ ਵੱਲੋਂ ਪੀਐਮ ਮੋਦੀ ਨੂੰ ਵਿਚੋਲਗੀ ਕਰਨ ਦੀ ਅਪੀਲ 'ਤੇ ਗਿਲੋਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੁਝ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਜਿਸ ਨੇ ਪਹਿਲੇ ਦਿਨ ਕੁਝ ਨਹੀਂ ਕਿਹਾ। ਗਿਲੋਨ ਨੇ ਕਿਹਾ ਕਿ ਸਾਡਾ ਟੀਚਾ ਗਾਜ਼ਾ ਨੂੰ ਕੰਟਰੋਲ ਕਰਨਾ ਨਹੀਂ ਬਲਕਿ ਵਿਵੀਅਨ ਸਿਲਵਰ ਅਤੇ ਸਾਡੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੈ।
ਇਹ ਵੀ ਪੜ੍ਹੋ: Same-Sex Marriage: ਕੀ ਸਮਲਿੰਗੀ ਵਿਆਹ ਨੂੰ ਦਿੱਤੀ ਜਾਵੇਗੀ ਮਾਨਤਾ? ਭਲਕੇ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ