ਬੰਗਲੁਰੂ: ਇਸਰੋ ਦਾ ਚੰਦਰਯਾਨ-2 ਚੰਦ 'ਤੇ ਸਾਫਟ ਲੈਂਡਿੰਗ ਨਹੀਂ ਕਰ ਪਾਇਆ ਕਿਉਂਕਿ ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹਾ ਤੋਂ 2.1 ਕਿਮੀ ਦੀ ਉੱਚਾਈ 'ਤੇ ਸੀ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਤੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਜਦੋਂ ਉਹ ਹੈਡਕੁਆਰਟਰ ਤੋਂ ਨਿਕਲਣ ਲੱਗੇ ਤਾਂ ਇਸਰੋ ਮੁਖੀ ਕੇ ਸਿਵਨ ਭਾਵੁਕ ਹੋ ਗਏ। ਇਹ ਦੇਸ਼ ਕੇ ਪੀਐਮ ਮੋਦੀ ਨੇ ਫੌਰਨ ਉਨ੍ਹਾਂ ਨੂੰ ਗਲ਼ ਲਾ ਲਿਆ।




ਇਸ ਵੇਲੇ ਮੋਦੀ ਨੇ ਕੇ ਸਿਵਨ ਨੂੰ ਕਿਹਾ, 'ਭਾਵੇਂ ਅੱਜ ਰੁਕਾਵਟਾਂ ਹੱਥ ਲੱਗੀਆਂ ਹੋਣ, ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਿਆ, ਬਲਕਿ ਹੋਰ ਵਧਿਆ ਹੈ। ਭਾਵੇਂ ਸਾਡੇ ਰਾਹ 'ਚ ਆਖ਼ਰੀ ਕਦਮ 'ਤੇ ਰੁਕਾਵਟ ਆਈ ਹੋਏ, ਪਰ ਅਸੀਂ ਮੰਜ਼ਲ ਤੋਂ ਡਿੱਗੇ ਨਹੀਂ। ਜੇ ਕਿਸੇ ਕਲਾ-ਸਾਹਿਤ ਦੇ ਵਿਅਕਤੀ ਨੂੰ ਇਸ ਦੇ ਬਾਰੇ ਲਿਖਣਾ ਹੋਏਗਾ ਤਾਂ ਉਹ ਕਹਿਣਗੇ ਕਿ ਚੰਦਰਯਾਨ ਚਾਦਰਮਾ ਨੂੰ ਗਲ਼ ਲਾਉਣ ਲਈ ਦੌੜ ਪਿਆ। ਅੱਜ ਚੰਦਰਮਾ ਨੂੰ ਆਗੋਸ਼ ਵਿੱਚ ਲੈਣ ਦੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ।'


‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉਤਰਨ ਸਮੇਂ ਸੰਪਰਕ ਟੁੱਟ ਗਿਆ ਤੇ ਵਿਗਿਆਨੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਗਿਆਨੀਆਂ ਨੂੰ ਸੰਬੋਧਿਤ ਕੀਤਾ ਤੇ ਵਿਗਿਆਨੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਇਸਰੋ ਦੇ ਕੰਟ੍ਰੋਲ ਸੇਂਟਰ ਤੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਪਣੇ ਵਿਗਿਆਨੀਆਂ ‘ਤੇ ਮਾਣ ਹੈ।


ਸਬੰਧਿਤ ਖ਼ਬਰ: ਚੰਦ 'ਤੇ ਨਹੀਂ ਪਹੁੰਚਿਆ ਭਾਰਤ! ਪੀਐਮ ਮੋਦੀ ਨੇ ਵਧਾਇਆ ISRO ਦੇ ਵਿਗਿਆਨੀਆਂ ਦਾ ਹੌਸਲਾ


ਉਨ੍ਹਾਂ ਨੇ ਕਿਹਾ, 'ਅੱਜ ਚੰਨ ਨੂੰ ਛੂਹਣ ਦੀ ਸਾਡੀ ਇੱਛਾਸ਼ਕਤੀ ਹੋਰ ਮਜ਼ਬੂਤ ਹੋ ਗਈ ਹੈ। ਤੁਸੀ ਪੱਥਰ ‘ਤੇ ਲਕੀਰ ਹੋ। ਤੁਹਾਡੇ ਹੌਸਲੇ ਨੂੰ ਸਲਾਮ। ਮੈਂ ਤੁਹਾਡੇ ਨਲਾ ਹਾਂ ਪੂਰਾ ਦੇਸ਼ ਤੁਹਾਡੇ ਨਾਲ ਹੈ।' ਉਨ੍ਹਾਂ ਕਿਹਾ, 'ਇਸਰੋ ਕਦੇ ਹਾਰ ਨਹੀਂ ਮੰਨਣ ਵਾਲਾ। ਇਹ ਤੁਸੀਂ ਲੋਕ ਹੀ ਸੀ ਜਿਨ੍ਹਾਂ ਨੇ ਦੁਨੀਆ ਨੂੰ ਚੰਨ ‘ਤੇ ਪਾਣੀ ਦੀ ਜਾਣਕਾਰੀ ਦਿੱਤੀ।'


ਦੱਸ ਦੇਈਏ ਲੈਂਡਰ ਵਿਕਰਮ ਦਾ ਚੰਦਰਮਾ 'ਤੇ ਲੈਂਡਿੰਗ ਤੋਂ ਮਹਿਜ਼ 69 ਸੈਕਿੰਡ ਪਹਿਲਾਂ ਧਰਤੀ ਤੋਂ ਸੰਪਰਕ ਟੁੱਟਿਆ। ਚੰਦਰਯਾਨ-2 ਦਾ ਆਰਬਿਟਰ ਹਾਲੇ ਵੀ ਚੰਦਰਮਾ ਦੀ ਸਤ੍ਹਾ ਤੋਂ 119 ਕਿਮੀ ਤੋਂ 127 ਕਿਮੀ ਦੀ ਉਚਾਈ 'ਤੇ ਘੁੰਮ ਰਿਹਾ ਹੈ। 2379 ਕਿਮੀ ਵਜ਼ਨੀ ਆਰਬਿਟਰ ਨਾਲ 8 ਪੇਲੋਡ ਹਨ ਤੇ ਇਹ ਇੱਕ ਸਾਲ ਤਕ ਕੰਮ ਕਰਦਾ ਰਹੇਗਾ। ਯਾਨੀ ਲੈਂਡਰ ਤੇ ਰੋਵਰ ਦੀ ਸਥਿਤੀ ਦਾ ਪਤਾ ਨਾ ਲੱਗਣ 'ਤੇ ਵੀ ਇਹ ਮਿਸ਼ਨ ਜਾਰੀ ਰਹੇਗਾ।


ਇਹ ਵੀ ਪੜ੍ਹੋ: ਇਸਰੋ ਦਾ 2.1 ਕਿਮੀ ਪਹਿਲਾਂ ਲੈਂਡਰ ਤੋਂ ਟੁੱਟਿਆ ਸੰਪਰਕ, ਡਾਟਾ ‘ਤੇ ਅਧਿਐਨ ਜਾਰੀ