ਨਵੀਂ ਦਿੱਲੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਈਸਰੋ) ਸਕੂਲੀ ਬੱਚਿਆਂ ਨੂੰ ਖਾਸ ਸ਼ੋਰਟ ਟਰਮ ਕੋਰਸ ਦੀ ਸੌਗਾਤ ਦੇਣ ਦੀ ਤਿਆਰੀ ਕਰ ਰਹੀ ਹੈ। ਜਿਸ ਦੀ ਸ਼ੁਰੂਆਤ ਇਸ ਸਾਲ ਦੇ ਗਰਮੀਆਂ ਦੀਆਂ ਛੁੱਟੀਆਂ ਤੋਂ ਹੀ ਹੋਣ ਜਾ ਰਹੀ ਹੈ। ਇਸ ਤਹਿਤ ਸੂਬਾ ਬੋਰਡ, ਸੀਬੀਐਸਈ ਅਤੇ ਆਈਸੀਐਸਈ ਸਕੂਲ ਦੇ 9ਵੀਂ ਕਲਾਸ ਦੇ ਵਿਦੀਆਰਥੀਆਂ ਦੀ ਚੋਣ ਕੀਤੀ ਜਾਵੇਗੀ।

ਇਸਰੋ ਦਾ ਇਹ ਪ੍ਰੋਗ੍ਰਾਮ ‘ਯੁਵਿਕਾ’ ਦੇ ਨਾਂਅ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ‘ਚ ਬੱਚਿਆਂ ਨੂੰ ਪੁਲਾੜੀ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਪੇਸ ਸਾਇੰਸ ‘ਚ ਦਿਲਚਸਪੀ ਵਧਾਈ ਜਾਵੇਗੀ।

ਵਿਦਿਆਰਥੀਆਂ ਦੀ ਚੋਣ ਦੀ ਜ਼ਿੰਮੇਦਾਰੀ ਸੂਬੇ ਦੇ ਮੁੱਖ ਸਕੱਤਰ ਦੀ ਹੋਵੇਗੀ ਅਤੇ ਇਸ ਦਾ ਆਧਾਰ ਵਿੱਦਿਅਕ ਅਤੇ ਪਾਠਕ੍ਰਮ ਨਾਲ ਸਬੰਧਤ ਹੋਰ ਸਰਗਰਮੀਆਂ ‘ਚ ਬੱਚੇ ਪ੍ਰਦਰਸ਼ਨ ਹੋਵੇਗਾ। ਪੇਂਡੂ ਖੇਤਰ ਤੋਂ ਆਉਣ ਵਾਲੇ ਵਿਦੀਆਰਥੀਆਂ ਨੂੰ ਇਸ ਪ੍ਰੋਗ੍ਰਾਮ ਤਹਿਤ ਤਵੱਜੋ ਦਿੱਤੀ ਜਾਵੇਗੀ। ਬੱਚਿਆਂ ਨੂੰ ਟ੍ਰੇਨਿੰਗ ਤਿੰਨ ਕੇਂਦਰਾਂ ਬੇਂਗਲੁਰੂ, ਤਿਰੁਵਨੰਤਪੁਰਮ ਅਤੇ ਅਹਿਮਦਾਬਾਦ ‘ਚ ਦਿੱਤੀ ਜਾਵੇਗੀ।