ਨਵੀਂ ਦਿੱਲੀ: ਰਾਫ਼ੇਲ ਡੀਲ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਅਟਾਰਨੀ ਜਨਰਲ ਕੇ.ਕੇ. ਵੇਣੁਗੋਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਫ਼ੇਲ ਸੌਦੇ ਦੇ ਦਸਤਾਵੇਜ਼ ਰੱਖਿਆ ਮੰਤਰਤਲੇ ਤੋਂ ਚੋਰੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਰਟ ‘ਚ ਆਪਣੀ ਗੱਲ ਦਾ ਮਤਲਬ ਸੀ ਕਿ ਪਟੀਸ਼ਨਕਰਤਾਵਾਂ ਨੇ ਅਪੀਲ ‘ਚ ਉਨ੍ਹਾਂ ‘ਮੂਲ ਕਾਗਜ਼ਾਂ ਦੀ ਫੋਟੋਕਾਪੀਆਂ’ ਦੀ ਵਰਤੋਂ ਕੀਤੀ ਗਈ, ਜਿਸ ਨੂੰ ਸਰਕਾਰ ਨੇ ਗੁਪਤ ਮੰਨਿਆ ਹੈ।
ਅਦਾਲਤ ‘ਚ ਬੁੱਧਵਾਰ ਨੂੰ ਵੇਣੁਗੋਪਾਲ ਦੀ ਇਸ ਟਿੱਪਣੀ ਤੋਂ ਬਾਅਦ ਰਾਜਨੀਤੀ ‘ਚ ਭੂਚਾਲ ਆ ਗਿਆ ਸੀ ਕਿ ਰਾਫ਼ੇਲ ਸੌਦੇ ਦੇ ਦਸਤਾਵੇਜ਼ ਚੋਰੀ ਹੋ ਗਏ ਹਨ ਰਾਹੁਲ ਨੇ ਇਸ ‘ਤੇ ਸਰਕਾਰ ‘ਤੇ ਨਿਸ਼ਾਨੇ ਸਾਧੇ ਅਤੇ ਜਾਂਚ ਦੀ ਮੰਗ ਕੀਤੀ ਸੀ।
ਵੇਣੁਗੋਪਾਲ ਨੇ ਆਪਣੇ ਬਿਆਨ ‘ਚ ਕਿਹਾ, “ਮੈਨੂੰ ਦੱਸਿਆ ਗਿਆ ਕਿ ਫਾਈਲਾਂ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਈਆਂ ਹਨ। ਇਹ ਪੂਰੀ ਤਰ੍ਹਾਂ ਗਲਤ ਹੈ। ਇਹ ਬਿਆਨ ਕੀ ਦਸਤਾਵੇਜ਼ ਚੋਰੀ ਹੋ ਗਏ ਹਨ ਪੂਰੀ ਤਰ੍ਹਾਂ ਗਲਤ ਹੈ।”
ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਦੇ ਨਵੇਂ ਦਾਵਿਆ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਝੂਠ ਲੁਕਾਉਣ ਲਈ ਸੌ ਝੂਠ ਬੋਲ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਫ਼ੇਲ ਸੌਦੇ ਨਾਲ ਜੁੜੇ ‘ਗੁੰਮ’ ਦਸਤਾਵੇਜ਼ਾਂ ਦੀ ਜਾਂਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਤੋਂ ਹੋਣੀ ਚਾਹਿਦੀ ਹੈ।
ਉੱਧਰ, ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, “ਇੱਕ ਝੂਠ ਲੋਕਾਉਣ ਦੇ ਲਈ ਸੌ ਝੂਠ! ਕੱਲ੍ਹ ਉੱਚ ਅਦਾਲਤ ‘ਚ ਕਿਹਾ ਰਾਫ਼ੇਲ ਦਸਤਾਵੇਜ਼ ਚੌਰੀ ਹੋ ਗਏ। ਅੱਜ ਕਿਗਾ ਕਾਗਜ਼ਾਤ ਦੀ ਫੋਟੋਕਾਪੀ ਚੋਰੀ ਹੋ ਗਏ। ਮੋਦੀ ਜੀ, ਕਲ੍ਹ ਕੀ ਨਵਾਂ ਝੂਠ ਬੋਲਣਗੇ? ਹੁਣ ਹਰ ਨਾਮੁਮਕਿਨ ਝੂਠ ਮੁਮਕਿਨ ਹੈ।”