ਜੰਮੂ: ਜੰਮੂ ਕਸ਼ਮੀਰ ਪੁਲਿਸ ਦੇ ਦਾਗੀ ਅਧਿਕਾਰੀ ਦਵਿੰਦਰ ਸਿੰਘ ਨੂੰ ਵੀਰਵਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਦਵਿੰਦਰ ਸਿੰਘ ਨੂੰ ਅੱਤਵਾਦੀ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਜਾਣਕਾਰੀ ਇੱਕ ਅਧਿਕਾਰਤ ਆਦੇਸ਼ ਵਲੋਂ ਮਿਲੀ।


ਡਿਪਟੀ ਸੁਪਰਡੈਂਟ ਪੁਲਿਸ ਨੂੰ ਬਰਖਾਸਤ ਕਰਨ ਦਾ ਹੁਕਮ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਿੱਤਾ। ਪਿਛਲੇ ਸਾਲ, ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਜੰਮੂ ਲਿਜਾਇਆ ਜਾਣ ਤੋਂ ਬਾਅਦ ਐਨਆਈਏ ਨੇ ਦਵਿੰਦਰ ਸਿੰਘ ਖਿਲਾਫ ਜਾਂਚ ਕੀਤੀ ਸੀ।


ਇਸ ਤੋਂ ਪਹਿਲਾਂ ਉਸ ਨੂੰ ਦੋਸ਼ ਲੱਗਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕੁਪਵਾੜਾ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਵਿੱਚ ਮੌਜੂਦ ਦੋ ਅਧਿਆਪਕਾਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਤਿੰਨਾਂ ਨੂੰ ਸੂਬੇ ਦੀ ਸੁਰੱਖਿਆ ਦੇ ਹਿੱਤ ਲਈ ਰੱਦ ਕਰ ਦਿੱਤਾ ਗਿਆ ਹੈ।


ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਦਵਿੰਦਰ ਸਿੰਘ 'ਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧ ਹੋਣ ਦਾ ਇਲਜ਼ਾਮ ਹੈ, ਜਿਸ ਨਾਲ ਉਸਨੇ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਕੇਸ ਵਿੱਚ, ਉਸਦੇ ਖਿਲਾਫ ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਵਲੋਂ ਇੱਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਦਵਿੰਦਰ ਸਿੰਘ ਤੋਂ ਇਲਾਵਾ ਕੁਪਵਾੜਾ ਦੇ ਦੋ ਅਧਿਆਪਕਾਂ ਨੂੰ ਵੀ ਟਰਮਿਨੇਟ ਕੀਤਾ ਗਿਆ ਹੈ। ਸੰਵਿਧਾਨ ਦੇ ਆਰਟੀਕਲ 311 ਅਧੀਨ ਧਾਰਾਵਾਂ ਤਹਿਤ ਤਿੰਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ।


ਦਵਿੰਦਰ ਸਿੰਘ ਨੂੰ 2020 ਦੇ ਜਨਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਕੁਲਗਾਮ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਦਵਿੰਦਰ ਸਿੰਘ ਨੂੰ ਦੋ ਅੱਤਵਾਦੀਆਂ ਸਮੇਤ ਕਾਬੂ ਕੀਤਾ ਗਿਆ। ਉਸ ਵਕਤ ਇਹ ਤਿੰਨੋ ਕਾਰ ਵਿੱਚ ਕਿਤੇ ਜਾ ਰਹੇ ਸੀ। ਪੁਲਿਸ ਮੁਤਾਬਕ ਦਵਿੰਦਰ ਦੇ ਹਿਜਬੁਲ ਮੁਜਾਹਿਦੀਨ ਦੇ ਦੋ ਬਹੁਤ ਲੋੜੀਂਦੇ ਅੱਤਵਾਦੀ ਪਿਛਲੀ ਸੀਟ ਤੇ ਬੈਠੇ ਸੀ। ਦਵਿੰਦਰ ਸਿੰਘ ਦਾ ਪੁਰਾਣਾ ਟਰੈਕ ਰਿਕਾਰਡ ਵੀ ਮਾੜਾ ਹੈ। ਦਵਿੰਦਰ ਨੂੰ 28 ਸਾਲ ਪਹਿਲਾਂ 1992 ਵਿਚ ਮੁਅੱਤਲ ਕੀਤਾ ਗਿਆ ਸੀ। ਉਦੋਂ ਨਸ਼ਿਆਂ ਨਾਲ ਜੁੜਿਆ ਕੇਸ ਸੀ।


ਇਹ ਵੀ ਪੜ੍ਹੋ: Farmers Protest: ਅੰਦੋਲਨ 'ਚ ਦੋ ਕਿਸਾਨਾਂ ਦੀ ਮੌਤ, ਕਿਸਾਨ ਸੰਗਠਨ ਨੇ ਕੀਤੀ ਧਰਨਾ ਖ਼ਤਮ ਕਰਨ ਦੀ ਮੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904