ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ 8 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਅਜਿਹੇ 9 ਸੂਬੇ ਅਜਿਹੇ ਹਨ ਜਿੱਥੇ 50 ਹਜ਼ਾਰ ਤੋਂ ਇੱਕ ਲੱਖ ਵਿਚਕਾਰ ਐਕਟਿਵ ਮਾਮਲੇ ਹਨ। 19 ਸੂਬੇ ਅਜਿਹੇ ਵੀ ਹਨ ਜਿੱਥੇ 50 ਹਜ਼ਾਰ ਤੋਂ ਵੀ ਘੱਟ ਐਕਟਿਵ ਕੇਸ ਹਨ।
ਮੰਤਰਾਲੇ ਮੁਤਾਬਕ ਕਰਨਾਟਕ, ਮਹਾਰਾਸ਼ਟਰ, ਕੇਰਲ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਕੇਸ ਘਟ ਰਹੇ ਹਨ। 22 ਸੂਬਿਆਂ ਵਿੱਚ ਸਕਾਰਾਤਮਕ ਦਰ 15 ਪ੍ਰਤੀਸ਼ਤ ਤੋਂ ਵੱਧ ਹੈ। 13 ਸੂਬਿਆਂ ਵਿੱਚ ਸਕਾਰਾਤਮਕ ਦਰ 5 ਤੋਂ 15 ਪ੍ਰਤੀਸ਼ਤ ਦੇ ਵਿਚਕਾਰ ਹੈ। ਜਦੋਂ ਕਿ 1 ਸੂਬੇ ਵਿੱਚ ਸਕਾਰਾਤਮਕ ਦਰ 5 ਪ੍ਰਤੀਸ਼ਤ ਤੋਂ ਘੱਟ ਹੈ। ਪਿਛਲੇ ਤਿੰਨ ਹਫ਼ਤਿਆਂ ਵਿੱਚ 7 ਸੂਬਿਆਂ ਵਿੱਚ ਕੇਸ ਅਤੇ ਸਕਾਰਾਤਮਕ ਦਰਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਦੱਸਿਆ ਕਿ 3 ਮਈ ਨੂੰ ਦੇਸ਼ ਭਰ ਵਿੱਚ ਐਕਟਿਵ ਕੇਸ 17.13 ਫੀਸਦ ਸੀ ਜੋ ਹੁਣ 12.1 ਫੀਸਦ ਹਨ। ਨਾਲ ਹੀ ਰਿਕਵਰੀ ਰੇਟ 81.7 ਪ੍ਰਤੀਸ਼ਤ ਤੋਂ ਵੱਧ ਕੇ 86.7 ਪ੍ਰਤੀਸ਼ਤ ਹੋ ਗਈ ਹੈ। ਜਦੋਂ ਪਿਛਲੇ 10 ਦਿਨਾਂ ਵਿਚ ਐਕਟਿਵ ਮਾਮਲਿਆਂ ਅਤੇ ਰਿਕਵਰੀ ਕੇਸਾਂ ਦੀ ਤੁਲਨਾ ਕੀਤੀ ਜਾਂਦੀ ਹੈ, 10 ਚੋਂ 9 ਰਿਕਵਰੀ ਦੇ ਕੇਸ ਵਧੇਰੇ ਦਰਜ ਕੀਤੇ ਗਏ।
ਇਸ ਦੇ ਨਾਲ ਹੀ ਆਈਸੀਐਮਆਰ ਦੇ ਡੀਜੀ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਵਧੇਰੇ ਤੇਜ਼ ਐਂਟੀਜੇਨ ਟੈਸਟ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਤੁਸੀਂ ਨਤੀਜੇ ਤੇਜ਼ੀ ਨਾਲ ਹਾਸਲ ਕਰ ਸਕਦੇ ਹੋ ਅਤੇ ਫਿਰ ਮਰੀਜ਼ਾਂ ਨੂੰ ਜਲਦੀ ਅਲੱਗ ਕਰ ਸਕਦੇ ਹੋ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਸ ਮਹੀਨੇ ਦੇ ਅੰਤ ਤੱਕ 25 ਲੱਖ ਹੈ ਅਤੇ ਜੂਨ ਦੇ ਅੰਤ ਤੱਕ 45 ਲੱਖ ਟੈਸਟ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ: Black Fungus in Himachal: ਹਿਮਾਚਲ ਵਿੱਚ ‘ਬਲੈਕ ਫੰਗਸ’ ਬਿਮਾਰੀ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin