ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਬਲਬੀਰ ਸਿੰਘ ਜਾਖੜ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਉਨ੍ਹਾਂ ਦੇ ਉਮੀਦਵਾਰ ਹੋਣਗੇ। ਦਿੱਲੀ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਬਲਬੀਰ ਸਿੰਘ ਜਾਖੜ ਦਾ ਨਾਂ ਐਲਾਨਿਆ ਹੈ।


'ਆਪ' ਨੇ ਬੀਤੀ ਦੋ ਮਾਰਚ ਨੂੰ ਕੌਮੀ ਰਾਜਧਾਨੀ ਦੇ ਛੇ ਉਮੀਦਵਾਰ ਐਲਾਨੇ ਸਨ ਤੇ ਜਾਖੜ ਦੇ ਐਲਾਨ ਨਾਲ ਪਾਰਟੀ ਨੇ ਸੱਤ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਪੂਰਬੀ ਦਿੱਲੀ ਤੋਂ ਅਤਿਸ਼ੀ, ਗੁੱਗਨ ਸਿੰਘ ਉੱਤਰਪੱਛਮੀ ਦਿੱਲੀ, ਰਾਘਵ ਚੱਢਾ ਦੱਖਣ, ਦਿਲੀਪ ਪਾਂਡੇ ਉੱਤਰ ਪੂਰਬੀ ਦਿੱਲੀ, ਪੰਕਜ ਗੁਪਤਾ ਚਾਂਦਨੀ ਚੌਕ ਤੇ ਬ੍ਰਿਜੇਸ਼ ਗੋਇਲ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ।

ਦੇਖੋ ਵੀਡੀਓ-