ਮਲਿਕ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਉਸ ਦਿਨ ਸੰਸਦ ਵਿੱਚ ਬੋਲਣਾ ਚਾਹੀਦਾ ਸੀ, ਜਦ ਉਨ੍ਹਾਂ ਦਾ ਨੇਤਾ (ਅਧੀਰ ਰੰਜਨ ਚੌਧਰੀ) ਕਸ਼ਮੀਰ ਦੇ ਸਵਾਲ ਨੂੰ ਯੂਐਨ ਨਾਲ ਜੋੜ ਰਿਹਾ ਸੀ। ਜੇਕਰ ਉਹ ਲੀਡਰ ਸੀ ਤਾਂ ਉਸ ਨੂੰ ਝਿੜਕਦੇ, ਬਿਠਾਉਂਦੇ ਤੇ ਕਹਿੰਦੇ ਕਿ ਕਸ਼ਮੀਰ 'ਤੇ ਸਾਡਾ ਇਹ ਸਟੈਂਡ ਹੈ। ਅੱਜ ਤਕ ਉਨ੍ਹਾਂ ਕਸ਼ਮੀਰ 'ਤੇ ਆਪਣਾ ਸਟੈਂਡ ਸਾਫ ਹੀ ਨਹੀਂ ਕੀਤਾ।
ਰਾਜਪਾਲ ਨੇ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਉਹ ਉੱਚੇ ਘਰਾਣੇ ਦਾ ਮੁੰਡਾ ਹੈ। ਉਹ ਪਾਲੀਟੀਕਲ ਜੁਵੇਨਾਈਲ (ਸਿਆਸਤ 'ਚ ਅੱਲ੍ਹੜ ਉਮਰ ਦਾ ਅਨਾੜੀ) ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸੇ ਦਾ ਨਤੀਜਾ ਹੈ ਕਿ ਯੂਐਨ ਵਿੱਚ ਪਾਕਿਸਤਾਨ ਦੀ ਚਿੱਠੀ ਵਿੱਚ ਉਸ ਦੇ ਬਿਆਨ ਦਾ ਜ਼ਿਕਰ ਹੈ।