ਨਵੀਂ ਦਿੱਲੀ: ਜੰਮੂ-ਕਸ਼ਮੀਰ ਬਾਰੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰੀ ਨੇ ਸੂਬੇ ਵਿੱਚ ਧਾਰਾ 370 ਨੂੰ ਹਟਾਉਣ ਲਈ ਮਤਾ ਪੇਸ਼ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਹੈ।


ਅੱਜ ਮੌਜੂਦਾ ਹਾਲਾਤ ‘ਤੇ ਕੈਬਿਨਟ ਬੈਠਕ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ ਵਿੱਚ ਪਹੁੰਚ ਤੇ ਇਸ ਦਾ ਐਲਾਨ ਕੀਤਾ। ਉਹ ਕਰੀਬ 12 ਵਜੇ ਲੋਕ ਸਭਾ ‘ਚ ਬਿਆਨ ਦੇਣਗੇ। ਸੂਬੇ ਦੇ ਸਵੇਦਨਸ਼ੀਲ ਇਲਾਕਿਆਂ ‘ਚ ਐਤਵਾਰ ਰਾਤ 12 ਵਜੇ ਤੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਮਹਿਬੂਬਾ ਮੁਫਤੀ, ਉਮਰ ਅਬੱਦੁਲਾ ਅਤੇ ਫ਼ਾਰੁਖ਼ ਅਬੱਦੁਲਾ ਸਣੇ ਕਰੀ ਨੇਤਾ ਨਜ਼ਰਬੰਦ ਹਨ। ਉਧਰ ਸੰਸਦ ਭਵਨ ‘ਚ ਪਹੁੰਚੇ ਅਮਿਤ ਸ਼ਾਹ ਤੋਂ ਪੱਤਰਕਾਰਾਂ ਨੇ ਕਸ਼ਮੀਰ ਮੁੱਦੇ ‘ਤੇ ਸਵਾਲ ਕੀਤਾ, ਜਿਸ ਦਾ ਸ਼ਾਹ ਨੇ ਕੋਈ ਜਵਾਬ ਨਹੀ ਦਿੱਤਾ ਤੇ ਹੱਸਦੇ ਹੋਏ ਅੰਦਰ ਚਲੇ ਗਏ।