ਜੰਮੂ: ਹਾਲ ਹੀ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨੇ ਗਏ ਜੰਮੂ-ਕਸ਼ਮੀਰ ਦੀ ਪਹਿਲੀ ਸੀਨੀਅਰਤਾ ਸੂਚੀ (ਵਾਰੰਟ ਆਫ਼ ਪ੍ਰੈਜੀਡੇਂਟ) ਜਾਰੀ ਕੀਤੀ ਗਈ ਹੈ। ਇਸ 'ਚ ਲੈਫਟੀਨੈਂਟ ਗਵਰਨਰ ਨੂੰ 11ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਸੂਚੀ 'ਚ ਸੂਬੇ ਦੇ ਮੁੱਖ ਮੰਤਰੀ ਨੂੰ ਹੋਰ ਕੈਬਨਿਟ ਮੰਤਰੀਆਂ ਦੇ ਨਾਲ 15ਵੇਂ ਰੈਂਕ 'ਤੇ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਦੇ ਆਦੇਸ਼ਾਂ 'ਤੇ ਜਨਰਲ ਪ੍ਰਸ਼ਾਸਕੀ ਵਿਭਾਗ ਨੇ ਇਹ ਸੂਚੀ ਜਾਰੀ ਕੀਤੀ। ਇਸ 'ਚ ਕੁੱਲ 28 ਸਥਾਨ ਸ਼ਾਮਲ ਕੀਤੇ ਗਏ ਹਨ। ਇਸ ਲਿਸਟ ਦੇ ਲਾਗੂ ਹੋਣ ਤੋਂ ਬਾਅਦ ਪਹਿਲਾਂ ਜਾਰੀ ਕੀਤੀ ਸੀਨੀਅਰਤਾ ਸੂਚੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦਾ ਪਾਲਣ ਸਾਰੇ ਸਰਕਾਰੀ ਕੰਮਾਂ 'ਚ ਕੀਤਾ ਜਾਵੇਗਾ। ਜੇ ਅਸੀਂ ਇਸ ਸੂਚੀ ਨੂੰ ਵੇਖੀਏ ਤਾਂ ਜੰਮੂ-ਕਸ਼ਮੀਰ ਵਿੱਚ ਰਾਸ਼ਟਰਪਤੀ ਸੀਨੀਅਰਤਾ ਵਿੱਚ ਪਹਿਲਾ ਸਥਾਨ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੂਸਰਾ ਸਥਾਨ ਹੋਣਗੇ।
ਪੰਜਵੇਂ ਸਥਾਨ 'ਤੇ ਸਾਰੇ ਸਾਬਕਾ ਰਾਸ਼ਟਰਪਤੀ, ਪੰਜ (ਏ) ਉਪ ਪ੍ਰਧਾਨ ਮੰਤਰੀ, ਭਾਰਤ ਦੇ ਚੀਫ ਜਸਟਿਸ ਤੇ ਲੋਕ ਸਭਾ ਸਪੀਕਰ ਨੂੰ ਛੇਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਮੰਤਰੀ, ਸੂਬਾ ਮੰਤਰੀ (ਜੰਮੂ ਦੇ), ਐਨਆਈਟੀਆਈ ਦੇ ਉਪ ਚੇਅਰਮੈਨ ਕਮਿਸ਼ਨ, ਸਾਬਕਾ ਪ੍ਰਧਾਨ ਮੰਤਰੀ, ਰਾਜ ਸਭਾ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੂੰ 7ਵਾਂ ਸਥਾਨ ਦਿੱਤਾ ਗਿਆ ਤੇ ਭਾਰਤ ਰਤਨ ਨਾਲ ਸਨਮਾਨਤ ਮਸ਼ਹੂਰ ਹਸਤੀਆਂ ਨੂੰ ਸੱਤ (ਏ) ਦਰਜਾ ਦਿੱਤਾ ਗਿਆ ਹੈ।
ਲਿਸਟ 'ਚ 11ਵਾਂ ਨੰਬਰ ਭਾਰਤ ਦੇ ਅਟਾਰਨੀ ਜਨਰਲ ਦਾ ਹੋਵੇਗਾ। ਇੱਥੇ ਕੇਂਦਰੀ ਰਾਜ ਸ਼ਾਸਤ ਪ੍ਰਦੇਸ਼ (ਜੰਮੂ) ਦੇ ਕੈਬਨਿਟ ਸਕੱਤਰ ਤੇ ਡਿਪਟੀ ਰਾਜਪਾਲ ਹੋਣਗੇ। 12ਵਾਂ ਸਥਾਨ ਫੁੱਲ ਜਨਰਲ ਦਰਜੇ ਦੇ ਚੀਫ ਜਨਰਲ ਆਫ਼ ਸਟਾਫ, ਇਸ ਦੇ ਬਾਅਦ ਦੇਸ਼ਾਂ 'ਚ ਭਾਰਤ ਦੇ ਰਾਜਦੂਤ ਤੇ ਮੰਤਰੀ ਸ਼ਾਮਲ ਹੋਏ, ਜਦੋਂਕਿ 14 ਨੂੰ ਰਾਜ ਵਿਧਾਨ ਸਭਾ ਦੇ ਸਪੀਕਰ ਤੇ ਵਿਧਾਨ ਸਭਾ ਦੇ ਚੇਅਰਮੈਨ, ਸੂਬੇ ਦੀ ਹਾਈ ਕੋਰਟ ਦੇ ਚੀਫ ਜਸਟਿਸ ਤੇ 15ਵਾਂ ਰੈਂਕ ਸੂਬੇ ਦੇ ਮੰਤਰੀ ਮੰਡਲ, ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਕਾਰਜਕਾਰੀ ਕੌਂਸਲਰ ਤੇ ਕੇਂਦਰ ਦੇ ਉਪ ਮੰਤਰੀ ਹੋਣਗੇ।
ਇਸ ਸੂਚੀ 'ਚ ਜੰਮੂ-ਕਸ਼ਮੀਰ ਦੇ ਵਿਧਾਇਕਾਂ ਨੂੰ ਮੁੱਖ ਸਕੱਤਰ ਦੇ ਬਰਾਬਰ ਰੱਖਿਆ ਗਿਆ ਹੈ ਤੇ ਜੇ ਇਹ ਦੋਵੇਂ ਕਿਸੇ ਪ੍ਰੋਗਰਾਮ 'ਚ ਇਕੱਠੇ ਹੁੰਦੇ ਹਨ ਤਾਂ ਮੁੱਖ ਸਕੱਤਰ ਦਾ ਅਹੁਦਾ ਉਨ੍ਹਾਂ ਤੋਂ ਉੱਤੇ ਦਾ ਹੋਵੇਗਾ।
Election Results 2024
(Source: ECI/ABP News/ABP Majha)
ਜੰਮੂ-ਕਸ਼ਮੀਰ ਦੀ ਪਹਿਲੀ ਸੀਨੀਅਰਤਾ ਸੂਚੀ ਜਾਰੀ, ਜਾਣੋ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਿਆ ਕਿਹੜਾ ਨੰਬਰ
ਏਬੀਪੀ ਸਾਂਝਾ
Updated at:
18 Dec 2019 04:02 PM (IST)
ਹਾਲ ਹੀ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨੇ ਗਏ ਜੰਮੂ-ਕਸ਼ਮੀਰ ਦੀ ਪਹਿਲੀ ਸੀਨੀਅਰਤਾ ਸੂਚੀ (ਵਾਰੰਟ ਆਫ਼ ਪ੍ਰੈਜੀਡੇਂਟ) ਜਾਰੀ ਕੀਤੀ ਗਈ ਹੈ। ਇਸ 'ਚ ਲੈਫਟੀਨੈਂਟ ਗਵਰਨਰ ਨੂੰ 11ਵੇਂ ਸਥਾਨ 'ਤੇ ਰੱਖਿਆ ਗਿਆ ਹੈ।
- - - - - - - - - Advertisement - - - - - - - - -