ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨਿਰਭਯਾ ਗੈਂਗਰੇਪ ਮਾਮਲੇ 'ਚ ਅਕਸ਼ੈ ਸਿੰਘ ਦੀ ਮੌਤ ਦੀ ਸਜ਼ਾ ਬਰਕਰਾਰ ਹੈ। ਅੱਜ ਅਕਸ਼ੈ ਦੇ ਵਕੀਲ ਏਪੀ ਸਿੰਘ ਵੱਲੋਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਅਕਸ਼ੈ ਦੇ ਵਕੀਲ ਨੇ ਕਿਹਾ ਸੀ ਕਿ ਅਕਸ਼ੈ ਨੂੰ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ।
ਜਸਟਿਸ ਭਾਨੂਮਤੀ ਨੇ ਫੈਸਲਾ ਪੜ੍ਹਦਿਆਂ ਕਿਹਾ, "ਪਟੀਸ਼ਨਕਰਤਾ ਨੇ ਖੁਦ ਮੁਕੱਦਮੇ ‘ਤੇ ਸਵਾਲ ਖੜ੍ਹੇ ਕੀਤੇ।" ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹੇਠਲੀ ਅਦਾਲਤ, ਹਾਈਕੋਰਟ ਤੇ ਸੁਪਰੀਮ ਕੋਰਟ ਜਾਂਚ ਦੀ ਘਾਟ ਦੇ ਮਾਮਲੇ 'ਤੇ ਸੁਣਵਾਈ ਕਰ ਚੁੱਕੇ ਹਨ। ਸਮੀਖਿਆ ਵਿੱਚ ਉਹੀ ਚੀਜ਼ਾਂ ਦੀ ਅੱਗੇ ਸੁਣਵਾਈ ਨਹੀਂ ਕੀਤੀ ਜਾ ਸਕਦੀ। ਮੁਲਜ਼ਮ ਪਹਿਲਾਂ ਵੀ ਇਹ ਗੱਲਾਂ ਕਹਿ ਚੁੱਕੇ ਹਨ, ਇਸ ਲਈ ਅਸੀਂ ਇਸ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ ਕਰਦੇ ਹਾਂ।''
ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਕੇਸ 'ਚ ਤਿੰਨਾਂ ਮੁਲਜ਼ਮਾਂ ਦੀ ਸਮੀਖਿਆ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਕਸ਼ੈ ਨੇ ਉਸ ਸਮੇਂ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਇਰ ਨਹੀਂ ਕੀਤੀ ਸੀ। ਜਸਟਿਸ ਆਰ ਭਾਨੂਮਤੀ, ਅਸ਼ੋਕ ਭੂਸ਼ਨ ਤੇ ਏਐਸ ਬੋਪੰਨਾ ਵੀ ਤਿੰਨੇ ਮੁਲਜ਼ਮਾਂ ਦੀ ਰਹਿਮ ਦੀ ਅਪੀਲ ਖਾਰਜ ਕਰਨ ਵਾਲੇ ਬੈਂਚ 'ਚ ਸ਼ਾਮਲ ਸੀ।
ਨਿਰਭਯਾ ਕੇਸ ‘ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦੋਸ਼ੀਆਂ ਨੂੰ ਲੱਗੇਗੀ ਫਾਂਸੀ
ਏਬੀਪੀ ਸਾਂਝਾ
Updated at:
18 Dec 2019 01:46 PM (IST)
ਰਾਜਧਾਨੀ ਦਿੱਲੀ ਦੇ ਨਿਰਭਯਾ ਗੈਂਗਰੇਪ ਮਾਮਲੇ 'ਚ ਅਕਸ਼ੈ ਸਿੰਘ ਦੀ ਮੌਤ ਦੀ ਸਜ਼ਾ ਬਰਕਰਾਰ ਹੈ। ਅੱਜ ਅਕਸ਼ੈ ਦੇ ਵਕੀਲ ਏਪੀ ਸਿੰਘ ਵੱਲੋਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਖਾਰਜ ਕਰ ਦਿੱਤੀ।
- - - - - - - - - Advertisement - - - - - - - - -