ਨਵੀਂ ਦਿੱਲੀ: ਦਿੱਲੀ ‘ਚ ਨਿਰਭਯਾ ਗੈਂਗਰੇਪ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋ ਰਹੀ ਹੈ। ਨਿਰਭਯਾ ਦੇ ਕਾਤਲ ਅਕਸ਼ੈ ਦੀ ਨਜ਼ਰਸਾਨੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਦੀ ਜਸਟਿਸ ਆਰ ਭਾਨੂੰਮਤੀ, ਅਸ਼ੋਕ ਭੂਸ਼ਨ ਤੇ ਏਐਸ ਬੋਪੰਨਾ ਦੀ ਬੈਂਚ ਸੁਣਵਾਈ ਕਰ ਰਹੀ ਹੈ। ਕੱਲ੍ਹ ਚੀਫ ਜਸਟਿਸ ਬੋਬੜੇ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਲਈ ਨਵੀਂ ਬੈਂਚ ਬਣਾਈ ਗਈ ਸੀ। ਜਸਟਿਸ ਭਾਨੂੰਮਤੀ ਤੇ ਭੂਸ਼ਨ ਇਸ ਤੋਂ ਪਹਿਲਾਂ ਤਿੰਨ ਦੋਸ਼ੀਆਂ ਦੀ ਪਟੀਸ਼ਮ ਖਾਰਜ਼ ਕਰਨ ਵਾਲੀ ਬੈਂਚ ਦਾ ਹਿੱਸਾ ਰਹੇ ਹਨ।
ਸੁਣਵਾਈ ‘ਚ ਕੌਣ ਕੀ ਕਹਿ ਰਿਹਾ ਹੈ?
ਅਕਸ਼ੈ ਦੇ ਵਕੀਲ ਏਪੀ ਸਿੰਘ ਨੂੰ ਜੱਜ ਭਾਨੂੰਮਤੀ ਨੇ ਅੱਧੇ ਘੰਟੇ ਦਾ ਸਮਾਂ ਦਿੱਤਾ ਹੈ ਜਿਸ ‘ਚ ਵਕੀਲ ਏਪੀ ਸਿੰਘ ਨੇ ਜਾਂਚ ‘ਤੇ ਸਵਾਲ ਚੁੱਕੇ ਹਨ। ਏਪੀ ਸਿੰਘ ਨੇ ਕਿਹਾ ਕਿ ਸਮਾਜ ਦੇ ਦਬਾਅ ‘ਚ ਸਜ਼ਾ ਮਿਲੀ ਹੈ। ਹੈਦਰਾਬਾਦ ਪੁਲਿਸ ਨੇ ਕੀ ਕੀਤਾ ਵੇਖੋ। ਅਸੀਂ ਦਿੱਲੀ ਦੇ ਬਾਹਰ ਟ੍ਰਾਈਲ ਦੀ ਮੰਗ ਕੀਤੀ ਸੀ। ਉਹ ਨਹੀਂ ਹੋਇਆ। ਗੁਰੂਗ੍ਰਾਮ ਦੇ ਰਿਆਨ ਸਕੂਲ ਕਤਲ ‘ਚ ਪੁਲਿਸ ਨੇ ਇੱਕ ਡਰਾਈਵਰ ਨੂੰ ਫਸਾ ਦਿੱਤਾ। ਸੀਬੀਆਈ ਜਾਂਚ ‘ਚ ਸੱਚ ਸਾਹਮਣੇ ਆਇਆ।
ਵਕੀਲ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਰਿਟਾਇਰਡ ਅਧਿਕਾਰੀ ਸੁਨੀਲ ਗੁਪਤਾ ਨੇ ਰਾਮ ਸਿੰਘ ਦੀ ਮੌਤ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੇ ਲਿਖੇ ਇੱਕ ਲੇਖ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਰਾਮ ਸਿੰਘ ਦਾ ਕਤਲ ਹੋਇਆ ਸੀ ਜਾਂ ਉਸ ਨੇ ਸੱਚ ‘ਚ ਖੁਸਕੁਸ਼ੀ ਕੀਤੀ ਸੀ।
ਨਾਲ ਹੀ ਵਕੀਲ ਏਪੀ ਸਿੰਘ ਨੇ ਕਿਹਾ ਕਿ ਗੁਪਤਾ ਦੀ ਕਿਤਾਬ ਮੁਤਾਬਕ ਰਾਮ ਸਿੰਘ ਦੀ ਵਿਸਰਾ ਰਿਪੋਰਟ ‘ਚ ਐਲਕੋਹਲ ਮਿਲੀ। ਕੈਦੀ ਨੂੰ ਸ਼ਰਾਬ ਕਿੱਥੋਂ ਮਿਲੀ? ਇਸ ਦੀ ਜਾਂਚ ਕਿਉਂ ਨਹੀਂ ਹੋਈ? ਸੀਸੀਟੀਵੀ ਫੁਟੇਜ ਯਕੀਨ ਲਾਈਕ ਨਹੀਂ। ਸਿਰਫ ਯਾਦਵ ਲਿਖੀ ਵ੍ਹਾਈਟ ਬੱਸ ਨੂੰ ਲੱਭਿਆ ਗਿਆ। ਬੱਸ ਥਾਣੇ ਦੀ ਥਾਂ ਤਿਆਗਰਾਜ ਸਟੇਡੀਅਮ ‘ਚ ਲੈ ਜਾਂਦੀ ਗਈ।
ਵਕੀਲ ਨੇ ਅੱਗੇ ਕਿਹਾ ਕਿ ਮੇਰਾ ਸਵਾਲ ਹੈ ਕਿ ਇਸੇ ਮਾਮਲੇ ‘ਚ ਸੂਬਾ ਸਰਕਾਰ ਤੇਜ਼ੀ ਕਿਉਂ ਵਿਖਾ ਰਹੀ ਹੈ। ਕਿੰਨੇ ਗੰਭੀਰ ਦੋਸ਼ੀ ਪਏ ਹਨ ਦੇਸ਼ ਦੀਆਂ ਜੇਲ੍ਹਾਂ ‘ਚ। ਸਾਫ਼ ਤੌਰ ‘ਤੇ ਰਾਜਨੀਤੀ ਏਜੰਡਾ ਨਜ਼ਰ ਆ ਰਿਹਾ ਹੈ ਕਿਉਂਕਿ ਮੁਲਜ਼ਮ ਗਰੀਬ ਪਰਿਵਾਰ ਤੋਂ ਹੈ। ਵਕੀਲ ਏਪੀ ਸਿੰਘ ਨੇ ਕਿਹਾ ਕਿ ਉਂਝ ਵੀ ਹੁਣ ਉਮਰ ਘੱਟ ਹੈ। ਦਿੱਲੀ ‘ਚ ਕਾਫੀ ਪ੍ਰਦੂਸ਼ਣ ਹੈ। ਲੋਕ ਮਰ ਰਹੇ ਹਨ। ਫਾਸੀ ਨਾਂ ਦਿੱਤੀ ਜਾਵੇ।
ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਾ ਦੇਣ ਦੀ ਮੰਗ
ਏਬੀਪੀ ਸਾਂਝਾ
Updated at:
18 Dec 2019 11:38 AM (IST)
ਦਿੱਲੀ ‘ਚ ਨਿਰਭਯਾ ਗੈਂਗਰੇਪ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋ ਰਹੀ ਹੈ। ਨਿਰਭਯਾ ਦੇ ਕਾਤਲ ਅਕਸ਼ੈ ਦੀ ਨਜ਼ਰਸਾਨੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਦੀ ਜਸਟਿਸ ਆਰ ਭਾਨੂੰਮਤੀ, ਅਸ਼ੋਕ ਭੂਸ਼ਨ ਤੇ ਏਐਸ ਬੋਪੰਨਾ ਦੀ ਬੈਂਚ ਸੁਣਵਾਈ ਕਰ ਰਹੀ ਹੈ।
- - - - - - - - - Advertisement - - - - - - - - -