ਯੂਪੀ ‘ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਨੂੰ ਵੇਖਦੇ ਹੋਏ ਪੁਲਿਸ ਪ੍ਰਸਾਸ਼ਨ ਨੂੰ ਹਾਈ ਅਲਰਟ ‘ਤੇ ਰੱਖੀਆ ਗਿਆ ਹੈ। ਪ੍ਰਯਾਂਗਰਾਜ ‘ਚ ਪੁਲਿਸ ਗਸ਼ਤ ਕਰਕੇ ਮਾਹੌਲ ‘ਤੇ ਨਜ਼ਰ ਬਣਾ ਰਹੀ ਹੈ। ਉਧਰ ਗਯਾ ਮੁਸਲਿਮ ਫਰੰਟ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੇ ਹਿੰਸਕ ਪ੍ਰਦਰਸ਼ਨ ਨੂੰ ਵੇਖਦੇ ਹੋਏ ਸੜਕਾਂ ‘ਤੇ ਪ੍ਰਦਰਸ਼ਨ ਨਾ ਕਰਨ ਦਾ ਐਲਾਨ ਕੀਤਾ ਹੈ। ਗਯਾ ਮੁਸਲਿਮ ਸੀਏਏ ਅਤੇ ਐਨਆਰਸੀ ਦਾ ਕਾਗਜ਼ੀ ਵਿਰੋਧ ਕਰੇਗਾ।
ਜੇਕਰ ਗੱਲ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ ‘ਚ ਜਾਫਰਾਬਾਦ ਅਤੇ ਮੌਜਪੁਰ ਮੈਟਰੋ ਸਟੇਸ਼ਨ ਦੇ ਅੰਟਰੀ ਅਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ ਗਏ ਹਨ। ਨਾਲ ਹੀ ਦਿੱਲੀ ‘ਚ ਸਾਰੇ ਮੈਟਰੋ ਸਟੇਸ਼ਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਹਿੰਸਾ ਵਾਲੇ ਸੀਲਮਪੁਰ ‘ਚ ਪੁਲਿਸ ਗਸ਼ਤ ਕਰ ਰਹੀ ਹੈ। ਇੱਥੇ ਵੀ ਹਾਲਾਤ ਆਮ ਨਜ਼ਰ ਆ ਰਹੇ ਹਨ।
ਦਿੱਲੀ ਪੁਲਿਸ ਨੇ ਸੀਲਮਪੁਰ, ਜਾਫਰਾਬਾਦ ਰੋਡ ‘ਤੇ ਹੋਈ ਹਿੰਸਾ ‘ਚ ਦੋ ਐਫਆਈਆਰ ਦਰਜ ਕੀਤੀ ਹੈ। ਜਿਸ ‘ਚ ਇੱਕ ਸੀਲਮਪੁਰ ਅਤੇ ਇੱਕ ਜਾਫਰਾਬਾਦ ਥਾਣੇ ‘ਚ ਹੋਈ ਹੈ। ਦੋਵਾਂ ਹੀ ਐਫਆਈਆਰ ਰਾਈਟਿੰਗ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਐਕਸ਼ਨ ਵਜੋਂ ਕੀਤੀਆਂ ਗਈਆਂ ਹਨ। ਇਸ ‘ਚ ਪੰਜ ਲੋਕ ਹਿਰਾਸਤ ‘ਚ ਲਏ ਗਏ ਹਨ, ਜੋ ਦੰਗਾ ਭਵਕਾ ਰਹੇ ਸੀ।