Jammu Kashmir: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ (Mehbooba Mufti) ਨੇ ਫੌਜ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਸ਼ਨੀਵਾਰ (24 ਜੂਨ) ਨੂੰ ਟਵੀਟ ਕੀਤਾ, ''ਪੁਲਵਾਮਾ ਦੀ ਇਕ ਮਸਜਿਦ 'ਚ ਵੜ ਕੇ ਫੌਜ ਦੇ 50 ਆਰਆਰ ਜਵਾਨਾਂ ਵਲੋਂ ਮੁਸਲਮਾਨਾਂ ਨੂੰ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਣ ਲਈ ਮਜ਼ਬੂਰ ਕਰਨ ਦੀ ਖਬਰ ਸੁਣ ਕੇ ਹੈਰਾਨ ਹਾਂ। ਇਹ ਉਦੋਂ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਮੌਜੂਦ ਹਨ।"

Continues below advertisement


ਇਹ ਵੀ ਪੜ੍ਹੋ: Indian Artefacts: ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਕਲਾਕ੍ਰਿਤੀਆਂ ਵਾਪਸ ਕਰੇਗਾ ਅਮਰੀਕਾ, ਬਿਡੇਨ ਸਰਕਾਰ ਨੂੰ PM ਮੋਦੀ ਨੇ ਕੀ ਕਿਹਾ?


ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (Jammu kashmir ex Chieft Minister Mehbooba mufti) ਨੇ ਇਸ ਕਦਮ ਨੂੰ ਭੜਕਾਊ ਕਾਰਵਾਈ ਦੱਸਿਆ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ (Rajeev ghai) ਨੂੰ ਜਾਂਚ ਸ਼ੁਰੂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਅੱਗੇ ਲਿਖਿਆ, "ਇਹ ਸਭ ਕੁਝ ਮੁਲਾਕਾਤ ਤੋਂ ਪਹਿਲਾਂ ਕੀਤਾ ਗਿਆ ਹੈ, ਜੋ ਸਿਰਫ ਭੜਕਾਊ ਕਾਰਵਾਈ ਹੈ।" ਲੈਫਟੀਨੈਂਟ ਜਨਰਲ ਰਾਜੀਵ ਘਈ (Rajeev ghai) ਨੂੰ ਟੈਗ ਕਰਦੇ ਹੋਏ ਮਹਿਬੂਬਾ ਮੁਫਤੀ (Mehbooba Mufti) ਨੇ ਕਿਹਾ, "ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।"