Wrestlers On Yogeshwar Dutt: ਯੋਗੇਸ਼ਵਰ ਦੱਤ ਦੇ ਟ੍ਰਾਇਲ ਵਿੱਚ ਦਿੱਤੇ ਛੋਟ ਵਾਲੇ ਬਿਆਨ ਨੂੰ ਲੈ ਕੇ ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਸ਼ਨੀਵਾਰ ਨੂੰ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਦੱਤ ਨੇ ਦੇਸ਼ ਨੂੰ ਧੋਖਾ ਦਿੱਤਾ ਹੈ।


ਬਜਰੰਗ ਪੂਨੀਆ ਨੇ ਕਿਹਾ, “ਅਸੀਂ ਅਜਿਹਾ ਕੋਈ ਪੱਤਰ ਨਹੀਂ ਲਿਖਿਆ ਜਿਸ ਵਿੱਚ ਅਸੀਂ ਕਿਸੇ ਟ੍ਰਾਇਲ ਦੀ ਮੰਗ ਕੀਤੀ ਹੋਵੇ। ਉਦੋਂ ਯੋਗੇਸ਼ਵਰ ਦੱਤ (Yogeshwar Dutt) ਨੇ ਆਪਣੀ ਗੱਲ ਕਿਉਂ ਨਹੀਂ ਰੱਖੀ? ਜਦੋਂ 28 ਤਰੀਕ ਨੂੰ ਜੰਤਰ-ਮੰਤਰ ਵਿਖੇ ਧੀਆਂ ਨਾਲ ਮਾੜਾ ਹਾਲ ਹੋਇਆ, ਜਦੋਂ ਕਿਸਾਨਾਂ ਨਾਲ ਗਲਤ ਹੋਇਆ, ਉਦੋਂ ਬਿਆਨ ਕਿਉਂ ਨਹੀਂ ਦਿੱਤਾ। ਯੋਗੇਸ਼ਵਰ ਦੱਤ ਸਿਰਫ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹਨ, ਉਹ ਖੁਦ ਕਦੇ ਪਹਿਲਵਾਨ ਸਨ, ਪਰ ਉਨ੍ਹਾਂ ਨੇ ਦੇਸ਼ ਨੂੰ ਧੋਖਾ ਦਿੱਤਾ ਹੈ।


ਇਹ ਵੀ ਪੜ੍ਹੋ: Punjab News: ਸਿਮਰਨਜੀਤ ਮਾਨ ਦੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਵਿਦੇਸ਼ੀ ਕੁੜੀ ਦੀ ਫੋਟੋ, ਘੰਟੇ ਬਾਅਦ ਹਟਾਈ, ਕੁਮੈਂਟ ਦੇਖੋ ਕੀ ਕੀਤੇ ਲੋਕਾਂ ਨੇ


ਜਦਕਿ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਅਸੀਂ ਪੂਰੀ (ਡਬਲਯੂਐਫਆਈ ਦੀ ਨਿਗਰਾਨੀ) ਕਮੇਟੀ ਨੂੰ ਇੱਕ ਈਮੇਲ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਯੋਗੇਸ਼ਵਰ ਦੱਤ ਪਹਿਲਵਾਨਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੀਕ ਕਰ ਰਹੇ ਹਨ। ਹਾਲਾਂਕਿ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।


ਦਰਅਸਲ, ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ ਨੇ ਸ਼ੁੱਕਰਵਾਰ (23 ਜੂਨ) ਨੂੰ IOA ਦੇ ਐਡ-ਹਾਕ ਪੈਨਲ 'ਤੇ ਛੇ ਵਿਰੋਧੀ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਛੋਟ ਦੇਣ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਪਹਿਲਵਾਨ ਅਜਿਹਾ ਸਮਰਥਨ ਲੈਣ ਲਈ ਅੰਦੋਲਨ ਕਰ ਰਹੇ ਹਨ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਝਟਕਾ ! ਸਰਕਾਰੀ ਅਧਿਕਾਰੀਆਂ ਨੂੰ ਦੇਣਾ ਪਵੇਗਾ ਟੋਲ ਟੈਕਸ, NHAI ਨੇ ਪ੍ਰਸਤਾਵ ਕੀਤਾ ਰੱਦ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।