Jammu Kashmir Terrorist Attack: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਵੀਰਵਾਰ (21 ਦਸੰਬਰ) ਨੂੰ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ‘ਤੇ ਹਮਲਾ ਕੀਤਾ। ਅੱਤਵਾਦੀਆਂ ਦੀ ਇਸ ਗੋਲੀਬਾਰੀ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਅਤੇ ਤਿੰਨ ਜ਼ਖਮੀ ਹੋ ਗਏ ਹਨ।


ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਅਧਿਕਾਰੀਆਂ ਨੇ ਫੌਜ ਦੇ ਜਵਾਨਾਂ ਨੂੰ ਲਿਜਾ ਰਹੇ ਵਾਹਨਾਂ 'ਤੇ ਅੱਤਵਾਦੀਆਂ ਵਲੋਂ ਗੋਲੀਬਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ-ਥਾਨਮੰਡੀ-ਸੁਰਨਕੋਟ ਰੋਡ 'ਤੇ ਸਾਵਨੀ ਇਲਾਕੇ 'ਚ ਫੌਜ ਦੇ ਵਾਹਨ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ, “ਇਹ ਗੱਡੀ ਬੁਫਲਿਆਜ ਤੋਂ ਸਿਪਾਹੀਆਂ ਨੂੰ ਲੈ ਕੇ ਜਾ ਰਹੀ ਸੀ। ਬੁਫਲਿਆਜ਼ 'ਚ ਅੱਤਵਾਦੀਆਂ ਖਿਲਾਫ ਬੁੱਧਵਾਰ (20 ਦਸੰਬਰ) ਤੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।






ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁੰਛ ਦੇ ਸੂਰਨਕੋਟ ਇਲਾਕੇ 'ਚ ਸਥਿਤ ਡੇਰਾ ਕੀ ਗਲੀ (ਡੀ.ਕੇ.ਜੀ.) 'ਚ ਬੁੱਧਵਾਰ (20 ਦਸੰਬਰ) ਦੀ ਰਾਤ ਨੂੰ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਇਲਾਕੇ 'ਚ ਅਜੇ ਵੀ ਮੁਕਾਬਲਾ ਜਾਰੀ ਹੈ।