Jammu-Kashmir: ਜੰਮੂ-ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ 'ਤੇ ਪਾਕਸਿਤਾਨ ਨੇ ਇੱਕ ਵਾਰ ਮੁੜ ਤੋਂ ਨਾਪਾਕ ਹਰਕਤ ਕਰਦੇ ਹੋਏ ਹੋਏ ਗੋਲ਼ੀਬੰਦੀ ਦੀ ਉਲੰਘਣਾ ਕਰ ਦਿੱਤੀ ਹੈ ਪਿਛਲੇ ਡੇਢ ਸਾਲ ਵਿੱਚ ਪਹਿਲੀ ਵਾਰ ਪਾਕਿਸਤਾਨ ਵੱਲੋਂ ਇਸ ਦਾ ਉਲੰਘਣ ਕੀਤਾ ਗਿਆ ਹੈ


ਜਾਣਕਾਰੀ ਮੁਤਾਬਕ, ਜੰਮੂ ਦੇ ਅਰਨੀਆ ਸੈਕਟਰ ਵਿੱਚ ਭਾਰਤ-ਪਾਕਸਿਤਾਨ ਕੌਮਾਂਤਰੀ ਸਰਹੱਦ ਤੇ ਪਾਕਿ ਫ਼ੌਜੀਆਂ ਨੇ ਗੋਲ਼ੀਬੀਰੀ ਕੀਤੀ ਜਿਸ ਤੋਂ ਬਾਅਦ ਬੀਐੱਸਐੱਫ਼ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲ਼ੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ।


ਬੀ.ਐੱਸ.ਐੱਫ਼ ਵੱਲੋਂ ਜਾਰੀ ਬਿਆਨ ਮੁਤਾਬਕ,ਬੀਐੱਸਐਫ਼ ਦੀ ਗਸ਼ਤ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਗੋਲ਼ੀਬਾਰੀ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਜਵਾਨਾਂ ਨੇ ਮੋਰਚਾ ਸਾਂਭਦੇ ਹੋਏ ਜਵਾਬੀ ਕਾਰਵਾਈ ਕੀਤੀ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ 20 ਦੇ ਕਰੀਬ ਗੋਲ਼ੀਆਂ ਚੱਲੀਆਂ।


ਗੋਲ਼ੀਬੰਦੀ ਨੂੰ ਲੈ ਕੇ ਹੋਇਆ ਸੀ ਸਮਝੌਤਾ


ਬੀਐੱਸਐੱਫ਼ ਨੇ ਅੱਗੇ ਕਿਹਾ ਕਿ, 25 ਫ਼ਰਵਰੀ 2021 ਵਾਲੇ ਦਿਨ ਦੋਵਾਂ ਦੇਸ਼ਾਂ ਵਿਚਾਲੇ ਗੋਲ਼ੀਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਸੀ, ਉੱਥੇ ਹੀ ਅੱਜ ਪਾਕਿਸਾਤਨ ਵੱਲੋਂ ਗੋਲ਼ੀਬਾਰੀ ਕਰਕੇ ਇਸ ਸਮਝੌਤੇ ਨੂੰ ਤੋੜ ਦਿੱਤਾ ਗਿਆ ਜਿਸ ਦਾ ਬੀਐੱਸਐਫ਼ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ। ਜਿਕਰ ਕਰ ਦਈਏ ਕਿ ਪਾਕਿਸਤਾਨ ਇਹੋ ਜਿਹੀਆਂ ਕੋਝੀਆਂ ਹਰਕਰਾਂ ਕਰਕੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਪਾਕਿਸਤਾਨ ਅਜਿਹਾ ਪਹਿਲਾਂ ਵੀ ਕਰਦਾ ਰਹਿੰਦਾ ਹੈ ਤੇ ਇੱਕ ਵਾਰ ਮੁੜ ਤੋਂ ਪਾਕਿ ਵੱਲੋਂ ਨਾਪਾਕ ਕੋਸ਼ਿਸ਼ ਕੀਤੀ ਗਈ ਹੈ


Pakistan ਨੂੰ ਗੁੱਝੀ ਜਾਣਕਾਰੀ ਦਿੰਦਾ ਮੌਲਵੀ ਗ੍ਰਿਫ਼ਤਾਰ, ISI ਨਾਲ ਦੱਸੇ ਜਾ ਰਹੇ ਸਬੰਧ


ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਖ਼ਿਲਾਫ਼ ਮੁੜ ਤੋਂ ਕਾਮਯਾਬੀ ਹਾਸਲ ਕੀਤੀ ਹੈ ਸੁਰੱਖਿਆਬਲਾਂ ਨੇ ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ਵਿੱਚ ਰਹਿਕੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਇਲਜ਼ਾਮ ਵਿੱਚ ਇੱਕ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫ਼ੌਜ ਨੇ ਸ਼ਨੀਵਾਰ ਨੂੰ 22 ਸਾਲਾ ਮੌਲਵੀ ਅਬਦੁਲ ਵਾਹਿਦ ਨੂੰ ਕਿਸ਼ਤਵਾੜ ਇਲਾਕੇ ਵਿੱਚ ਵਿੱਚ ਸੂਹ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਅਬਦੁਲ ਵਾਹਿਦ ਪਾਕਿਸਤਾਨ ਦੇ ਅੱਤਵਾਦੀ ਸਮੂਹ ਕਸ਼ਮੀਰੀ ਜਾਂਬਾਜ ਫੋਰਸ ਲਈ ਕੰਮ ਕਰਦਾ ਸੀ। ਵਾਹਿਦ ਦਾ ਕੰਮ ਕਿਸ਼ਤਵਾੜ ਵਿੱਚ ਰਹਿਕੇ ਫ਼ੌਜ ਤੇ ਪ੍ਰਸ਼ਾਸਨ ਨਾਲ ਜੁੜੀ ਖੂਫੀਆ ਜਾਣਕਾਰੀ ਇਕੱਠੀ ਕਰਕੇ ਉਸ ਨੂੰ ਪਾਕਿਸਤਾਨ ਭੇਜਣਾ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ ਦੇ ਸਪੰਰਕ ਵਿੱਚ ਸੀ।