ਜੰਮੂ : ਇੱਥੋਂ ਦੇ ਰਾਜੌਰੀ ਜ਼ਿਲ੍ਹੇ 'ਚ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਅੱਤਵਾਦੀਆਂ ਕੋਲ ਭਾਰੀ ਮਾਤਰਾ 'ਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਦੀ ਸੰਯੁਕਤ ਟੀਮ ਨੇ ਅੱਤਵਾਦੀ ਰੋਕੂ ਅਭਿਆਨ ਦੌਰਾਨ ਗ੍ਰਿਫਤਾਰ ਕੀਤਾ ਹੈ।
ਖੇਤੀ ਬਿੱਲਾਂ ਦੇ ਹੱਕ 'ਚ ਡਟੇ ਸੰਨੀ ਦਿਓਲ ਦਾ ਦੀਪ ਸਿੱਧੂ ਨੇ ਕੀਤਾ ਵਿਰੋਧ, ਹਰਸਿਮਰਤ ਦੇ ਅਸਤੀਫੇ 'ਤੇ ਇੰਝ ਕੱਸਿਆ ਤੰਜ
ਕੋਰੋਨਾ ਵਾਇਰਸ ਦੇ ਭਾਰਤ 'ਚ ਵਧ ਰਹੇ ਕੇਸ, ਇਕ ਦਿਨ 'ਚ 93,000 ਤੋਂ ਵੱਧ ਮਾਮਲੇ, 1,247 ਮੌਤਾਂ
ਜੰਮੂ-ਕਸ਼ਮੀਰ ਦੇ ਆਈਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਕੋਲ ਦੋ ਏਕੇ-56 ਰਾਇਫਲ, ਦੋ ਪਿਸਤੌਲ, ਚਾਰ ਗ੍ਰੇਨੇਡ ਅਤੇ ਇਕ ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਲੋਕ ਦੱਖਣੀ ਕਸ਼ਮੀਰ ਦੇ ਨਿਵਾਸੀ ਹਨ ਅਤੇ ਉਨ੍ਹਾਂ ਦੀ ਉਮਰ 19 ਤੋਂ 25 ਸਾਲ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ