ਸੁਬ੍ਰਮਣੀਅਮ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਘਾਟੀ ‘ਚ ਸੂਬਾ ਸਰਕਾਰ ਦੇ ਦਫਤਰਾਂ ‘ਚ ਆਮ ਢੰਗ ਨਾਲ ਕੰਮਕਾਰ ਹੋਇਆ। ਉਨ੍ਹਾਂ ਨੇ ਟੇਲੀਫੋਨ ਬਹਾਲੀ ‘ਤੇ ਪੁੱਛੇ ਜਾਣ ਤੇ ਕਿਹਾ ਕਿ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਤੋਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ।
ਜੰਮੂ-ਕਸ਼ਮੀਰ ‘ਚ 22 ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਅਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਟਨਾਂ, ਕੱਟਰਪੰਥੀ ਗਰੁਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਬਿਗਾੜਣ ਦੀ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।