Terrorist Attack in Jammu Kashmir: ਜੰਮੂ-ਕਸ਼ਮੀਰ 'ਚ ਦੂਜੇ ਸੂਬਿਆਂ ਤੋਂ ਆ ਕੇ ਕੰਮ ਕਰਨ ਵਾਲੇ ਲੋਕਾਂ 'ਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਗਗਨਗੀਰ, ਸੋਨਮਰਗ ਤੋਂ ਬਾਅਦ ਹੁਣ ਦੱਖਣੀ ਕਸ਼ਮੀਰ ਦੇ ਬਟਗੁੰਡ ਤਰਾਲ ਵਿੱਚ ਯੂਪੀ ਦੇ ਇੱਕ ਹੋਰ ਗੈਰ-ਸਥਾਨਕ ਮਜ਼ਦੂਰ ਪ੍ਰੀਤਮ ਸਿੰਘ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਮਜ਼ਦੂਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਸਥਿਰ ਹੈ।


ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਅੱਤਵਾਦੀ ਲਗਾਤਾਰ ਦੂਜੇ ਰਾਜਾਂ ਤੋਂ ਆ ਕੇ ਇੱਥੇ ਕੰਮ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਮਰ ਅਬਦੁੱਲਾ ਸਰਕਾਰ ਬਣਨ ਤੋਂ ਬਾਅਦ ਹੀ ਅੱਤਵਾਦੀਆਂ ਨੇ ਅਜਿਹੇ ਦੋ ਹਮਲੇ ਕੀਤੇ। 20 ਅਕਤੂਬਰ ਦੀ ਦੇਰ ਰਾਤ ਗਾਂਦਰਬਲ ਦੇ ਗਗਨਗੀਰ ਇਲਾਕੇ 'ਚ ਅੱਤਵਾਦੀਆਂ ਨੇ ਗੈਰ-ਕਸ਼ਮੀਰੀਆਂ 'ਤੇ ਗੋਲੀਬਾਰੀ ਕੀਤੀ। ਅੰਨ੍ਹੇਵਾਹ ਗੋਲੀਬਾਰੀ 'ਚ ਸੁਰੰਗ 'ਚ ਕੰਮ ਕਰ ਰਹੇ 6 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਮਲੇ ਵਿੱਚ ਇੱਕ ਡਾਕਟਰ ਦੀ ਵੀ ਮੌਤ ਹੋ ਗਈ। ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬਾਹਰੀ ਸਨ।


Read MOre: Salman Khan: ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਤੋਂ ਨਹੀਂ ਡਰੇ ਸਲਮਾਨ ਖਾਨ, ਭਾਰਤ ਛੱਡ ਰਾਤੋਂ-ਰਾਤ ਇਸ ਦੇਸ਼ ਹੋਏ ਰਵਾਨਾ



17 ਅਕਤੂਬਰ ਨੂੰ ਵੀ ਹੋਇਆ ਸੀ ਹਮਲਾ 


20 ਅਕਤੂਬਰ ਤੋਂ ਪਹਿਲਾਂ 17 ਅਕਤੂਬਰ ਨੂੰ ਵੀ ਅੱਤਵਾਦੀਆਂ ਨੇ ਇੱਕ ਗੈਰ-ਸਥਾਨਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ। ਸ਼ੋਪੀਆਂ ਇਲਾਕੇ 'ਚ ਅੱਤਵਾਦੀਆਂ ਨੇ ਇੱਕ ਗੈਰ-ਸਥਾਨਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਦੀ ਪਛਾਣ ਅਸ਼ੋਕ ਚੌਹਾਨ ਵਾਸੀ ਬਿਹਾਰ ਵਜੋਂ ਹੋਈ ਸੀ, ਜੋ ਇਲਾਕੇ ਵਿੱਚ ਮੱਕੀ ਵੇਚਦਾ ਸੀ। ਇਸ ਤਰ੍ਹਾਂ ਦੇ ਹਮਲਿਆਂ ਦੀ ਉਮਰ ਅਬਦੁੱਲਾ ਸਰਕਾਰ ਨੇ  ਨਿੰਦਾ ਕੀਤੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਾਲ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


TRF ਲਗਾਤਾਰ ਫੈਲਾ ਰਿਹਾ ਦਹਿਸ਼ਤ 


ਗਾਂਦਰਬਲ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਰੇਸਿਸਟੈਂਸ ਫਰੰਟ (TRF) ਨੇ ਲਈ ਸੀ। ਇਹ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਹੋਰ ਵਿੰਗ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਸ ਸੰਗਠਨ ਦੇ ਆਗੂ ਪਾਕਿਸਤਾਨ ਵਿੱਚ ਬੈਠ ਕੇ ਘਾਟੀ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਦੇ ਹਨ। ਪਾਕਿਸਤਾਨ ਇਸ ਅੱਤਵਾਦੀ ਸੰਗਠਨ ਨੂੰ ਫੰਡ ਵੀ ਦਿੰਦਾ ਹੈ।