Jammu-Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ (Shopian) ਵਿਚ ਸੋਮਵਾਰ (17 ਅਕਤੂਬਰ) ਦੋ ਮਜਦੂਰਾਂ 'ਤੇ ਗ੍ਰੇਨੇਡ ਸੁੱਟ ਕੇ ਉਨ੍ਹਾਂ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਇਮਰਾਨ ਗਨੀ (Imran Bashir Ghani) ਮੁਠਭੇੜ ਵਿਚ ਗੋਲੀਬਾਰੀ ਨਾਲ ਮਾਰਿਆ ਗਿਆ ਹੈ। ਮਜਦੂਰਾਂ ਦੀ ਹੱਤਿਆ ਦੇ ਮਾਮਲੇ ਵਿਚ ਸੁਰੱਖਿਆ ਬਲਾਂ ਨੇ ਬੀਤੇ ਦਿਨ ਅੱਤਵਾਦੀ ਇਮਰਾਨ ਗਨੀ ਨੂੰ ਫੜਿਆ ਸੀ। ਜਿਸ ਤੋਂ ਬਾਅਦ ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਹੋਰ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਅੱਤਵਾਦੀ ਇਮਰਾਨ ਪੁਲਿਸ-ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਮਾਰਿਆ ਗਿਆ।
ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਇਮਰਾਨ ਗਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲ ਦੀ ਟੀਮ ਅੱਤਵਾਦੀ ਇਮਰਾਨ ਦੇ ਨਾਲ ਨੌਗਾਮ ਪਹੁੰਚੀ ਸੀ ,ਜਿੱਥੇ ਉਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਣ ਵਾਲਾ ਅੱਤਵਾਦੀ ਇਮਰਾਨ ਗਨੀ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਮਾਰਿਆ ਗਿਆ।
ਇਹ ਵੀ ਪੜ੍ਹੋ : Chandigarh News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਐਸਕਾਰਟ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ , ਪਰਿਵਾਰ ਨੇ ਲਗਾਏ ਸੀ ਇਹ ਇਲਜ਼ਾਮ
ਟੀਨ ਦੇ ਸ਼ੈੱਡ 'ਚ ਸੁੱਤੇ ਦੋ ਮਜ਼ਦੂਰਾਂ 'ਤੇ ਸੁੱਟਿਆ ਸੀ ਗ੍ਰੇਨੇਡ
ਦਰਅਸਲ ਸੋਮਵਾਰ ਨੂੰ ਸ਼ੋਪੀਆਂ 'ਚ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੇ ਟੀਨ ਦੇ ਸ਼ੈੱਡ 'ਚ ਸੁੱਤੇ ਦੋ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਿਆ ਸੀ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦੋਵੇਂ ਮਜ਼ਦੂਰ ਉੱਤਰ ਪ੍ਰਦੇਸ਼ ਦੇ ਕਨੌਜ ਸ਼ਹਿਰ ਦੇ ਰਹਿਣ ਵਾਲੇ ਸਨ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀ ਇਮਰਾਨ ਗਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਨੂੰ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ।