ਜੰਮੂ: ਆਜ਼ਾਦੀ ਦਿਹਾੜੇ ਤੋਂ ਠੀਕ ਇਕ ਦਿਨ ਪਹਿਲਾਂ ਸ਼ੁੱਕਰਵਾਰ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਨੌਗਾਮ 'ਚ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਹੈ। ਜਿਸ 'ਚ ਦੋ ਪੁਲਿਸ ਕਰਮੀ ਸ਼ਹੀਦ ਹੋ ਗਏ ਤੇ ਇਕ ਜਵਾਨ ਜ਼ਖ਼ਮੀ ਹੈ।


ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਅੱਤਵਾਦੀਆਂ ਦਾ ਪਤਾ ਨਹੀਂ ਲੱਗਾ ਪਰ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਖ਼ਬਰ ਮਿਲੀ ਹੈ ਕਿ ਅੱਤਵਾਦੀਆਂ ਨੇ ਅੱਜ ਸਵੇਰ ਨੌਗਮਾ ਬਾਈਪਾਸ 'ਤੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਜਿਸ 'ਚ ਤਿੰਨ ਪੁਲਿਸ ਕਰਮੀ ਜ਼ਖ਼ਮੀ ਹੋ ਗਏ ਤੇ ਇਨਾਂ 'ਚੋਂ ਦੋ ਪੁਲਿਸ ਕਰਮੀ ਸ਼ਹੀਦ ਹੋ ਗਏ।


ਬੀਤੀ 12 ਅਗਸਤ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੀ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਸੀ। ਮਾਰੇ ਗਏ ਅੱਤਵਾਦੀ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਸੀਨੀਅਰ ਕਮਾਂਡਰ ਆਜ਼ਾਦ ਲਲਹਾਰੀ ਦੇ ਰੂਪ 'ਚ ਹੋਈ ਸੀ। ਇਸ ਮੁਕਾਬਲੇ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।


ਮਾਨਸੂਨ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਪਾਣੀ ਨਾਲ ਭਰੇ ਅੰਡਰਪਾਸ 'ਚ ਡੁੱਬੀ ਬੱਸ, JCB ਨਾਲ ਕੱਢਿਆ ਬਾਹਰ


ਬੀਤੀ 9 ਅਗਸਤ ਨੂੰ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਸ਼ਾਹਪੁਰ, ਕਿਰਨੀ ਅਤੇ ਕ੍ਰਿਸ਼ਨਾਘਾਟੀ 'ਚ ਬਿਨਾਂ ਕਿਸੇ ਉਕਸਾਵੇ ਦੇ ਭਾਰਤੀ ਚੌਕੀਆਂ 'ਤੇ ਫਾਇਰਿੰਗ ਕੀਤੀ ਸੀ। ਪਾਕਿਸਤਾਨੀ ਫੌਜ ਨੇ ਹਲਕੇ ਹਥਿਆਰਾਂ ਅਤੇ ਮੋਰਟਾਰ ਨਾਲ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ।


ਕੋਰੋਨਾ ਟੈਸਟ ਕਰਾਉਣ ਲਈ ਕਹਿਣ ਗਏ ਸਿਹਤ ਕਰਮਚਾਰੀ ਨੂੰ ਬੰਨ੍ਹ ਕੇ ਕੁੱਟਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ