ਲੁਧਿਆਣਾ: ਇੱਥੇ ਦੇ ਖਾਨਪੁਰ 'ਚ ਸਥਿਤ ਇਕ ਡੇਰੇ 'ਚ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਸਬੰਧੀ ਪ੍ਰੇਰਿਤ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੀੜਤ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਸਬ ਸੈਂਟਰ ਜਰਖੜ ਸਥਿਤ ਮਲਟੀਪਰਪਜ਼ ਹੈਲਥ ਵਰਕਰ ਵਜੋਂ ਕੰਮ ਕਰਦੇ ਹਨ। ਡਾ. ਅਮਿਤ ਅਰੋੜਾ ਨੇ ਉਨ੍ਹਾਂ ਨੂੰ ਪਿੰਡ ਖਾਨਪੁਰ ਸਥਿਤ ਡੇਰੇ 'ਚ ਕੋਰੋਨਾ ਦੇ ਸ਼ੱਕੀ ਮਾਮਲੇ 'ਚ ਪ੍ਰੇਰਿਤ ਕਰਕੇ ਲੋਕਾਂ ਨੂੰ ਲਿਆਉਣ ਲਈ ਕਿਹਾ ਸੀ। ਜਿੱਥੇ ਕਰੀਬ 8-9 ਲੋਕਾਂ ਨੇ ਉਨ੍ਹਾਂ ਨੂੰ ਪੱਗ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਉਨ੍ਹਾਂ ਦੇ ਸਟਾਫ ਨੇ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ।


ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁੱਟਣ ਵਾਲਿਆਂ ਨੇ ਬਲੀ ਦੇਕੇ ਨਹਿਰ 'ਚ ਸੁੱਟਣ ਦੀ ਗੱਲ ਕਹੀ ਸੀ। ਸੀਐਚਸੀ ਡੇਹਲੋਂ ਦੇ ਡਾ. ਅਮਿਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੀਲਡ ਸਟਾਫ ਤੋਂ ਡੇਰੇ 'ਚ ਸ਼ੱਕੀ ਮਰੀਜ਼ ਹੋਣ ਦੀ ਸ਼ਿਕਾਇਤ ਮਿਲੀ ਸੀ। ਉੱਥੇ ਵਰਕਰ ਨੂੰ ਭੇਜਿਆ ਗਿਆ ਜਿੱਥੇ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਰਾਜ਼ੀ ਕਰ ਲਿਆ ਸੀ ਪਰ ਬਾਅਦ 'ਚ ਮੁਲਜ਼ਮਾਂ ਨੇ ਉਨ੍ਹਾਂ ਦੇ ਕਰਮਚਾਰੀ ਨਾਲ ਕੁੱਟਮਾਰ ਕੀਤੀ।


ਜਦੋਂ ਸੈਂਟਰ 'ਚ ਮਸਤਾਨ ਨੂੰ ਬੰਨ੍ਹ ਕੇ ਰੱਖੇ ਜਾਣ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਉੱਥੋਂ ਛੁਡਵਾਇਆ ਗਿਆ। ਇਸ ਦੌਰਾਨ ਕੁੱਟਮਾਰ ਕਰਨ ਵਾਲਿਆਂ ਨੇ ਛੁਡਵਾਉਣ ਆਏ ਸੈਂਟਰ ਦੇ ਲੋਕਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਡੇਰੇ ਦੇ ਸਾਧੂ ਦਾ ਫੋਨ ਖੋਹ ਕੇ ਮਸਤਾਨ ਨੂੰ ਕੁੱਟੇ ਜਾਣ ਦਾ ਵੀਡੀਓ ਹਾਸਲ ਕੀਤਾ ਗਿਆ।


ਥਾਣਾ ਡੇਹਲੋਂ ਦੇ ਏਐਸਆਈ ਨਰੇਂਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਕਿਹਾ ਪੀੜਤ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮਾਂ 'ਤੇ ਕੇਸ ਦਰਜ ਕਰੇਗੀ, ਮਾਮਲੇ ਦੀ ਜਾਂਚ ਜਾਰੀ ਹੈ।


ਕੌਮਾਂਤਰੀ ਪੱਧਰ 'ਤੇ ਇਕ ਦਿਨ 'ਚ ਕੋਰੋਨਾ ਦੇ ਪੌਣੇ ਤਿੰਨ ਲੱਖ ਨਵੇਂ ਕੇਸ, ਹੁਣ ਤਕ ਸਾਢੇ ਸੱਤ ਲੱਖ ਤੋਂ ਵੱਧ ਲੋਕਾਂ ਦੀ ਮੌਤ


ਰੀਆ ਚਕ੍ਰਵਰਤੀ ਦੀ ਕਾਲ ਡਿਟੇਲ ਆਈ ਸਾਹਮਣੇ, ਸੁਸ਼ਾਂਤ ਦੀ ਮੌਤ ਵਾਲੇ ਦਿਨ ਇਸ ਸ਼ਖ਼ਸ ਨਾਲ ਕੀਤੀ ਇਕ ਘੰਟਾ ਗੱਲਬਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ