ਜੰਮੂ ਕਸ਼ਮੀਰ: ਜੰਮੂ-ਕਸ਼ਮੀਰ ਦੇ ਪੰਪੋਰ ਬਾਈਪਾਸ 'ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੀ ਗਸ਼ਤ ਪਾਰਟੀ 'ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਤੇ ਪੰਜ ਜਵਾਨ ਜ਼ਖਮੀ ਹੋਏ ਹਨ। ਇਹ ਹਮਲਾ ਜੰਮੂ-ਸ੍ਰੀਨਗਰ ਰਾਜ ਮਾਰਗ 'ਤੇ ਪੰਪੋਰ ਦੇ ਟਾਂਗਨ ਨੇੜੇ ਹੋਇਆ। ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਫੌਜ ਤੇ ਪੁਲਿਸ ਦੀ ਸਾਂਝੀ ਟੀਮ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਸੀ। ਪੁਲਿਸ ਤੇ ਸੈਨਾ ਦੀ ਸਾਂਝੀ ਟੀਮ ਨੇ ਜ਼ਿਲ੍ਹੇ ਦੇ ਸੁਰਨ ਕੋ ਵਿੱਚ ਜਾਂਚ ਅਭਿਆਨ ਚਲਾਇਆ, ਜਿਸ ਦੌਰਾਨ ਹਥਿਆਰਾਂ ਦਾ ਭੰਡਾਰ ਮਿਲਿਆ।
ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਵੀ ਸੀ, ਜਿਸ ਵਿੱਚ ਇੱਕ ਏਕੇ 47 ਰਾਈਫਲ, ਤਿੰਨ ਮੈਕਗਿੰਸ ਤੇ ਇੱਕ ਪਿਸਤੌਲ ਸੀ। ਸੁਰੱਖਿਆ ਬਲਾਂ ਨੂੰ ਅੱਤਵਾਦੀ ਦੇ ਲੁਕੇ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਦੇ ਅਧਾਰ ‘ਤੇ ਇਲਾਕੇ ਵਿਚ ਸਰਚ ਆਪ੍ਰੇਸਨ ਚਲਾਇਆ ਗਿਆ ਸੀ।
ਪੰਜਾਬ ਦੀਆਂ 13,000 ਪੰਚਾਇਤਾਂ ਚੁੱਕ ਰਹੀਆਂ ਵੱਡਾ ਕਦਮ, ਵੀਟੋ ਦਾ ਕਰਨਗੀਆਂ ਇਸਤੇਮਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904