Jammu Kashmir: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਦੇ ਸ਼ਾਂਗਾਸ ਇਲਾਕੇ 'ਚ ਅੱਤਵਾਦੀਆਂ ਨੇ ਦੋ ਜਵਾਨਾਂ ਨੂੰ ਅਗਵਾ ਕਰ ਲਿਆ, ਪਰ ਉਨ੍ਹਾਂ 'ਚੋਂ ਇਕ ਕਿਸੇ ਤਰ੍ਹਾਂ ਭੱਜਣ 'ਚ ਕਾਮਯਾਬ ਹੋ ਗਿਆ, ਜਦਕਿ ਦੂਜਾ ਅਜੇ ਵੀ ਲਾਪਤਾ ਹੈ। ਸੁਰੱਖਿਆ ਬਲ ਲਾਪਤਾ ਸੈਨਿਕ ਦੀ ਭਾਲ ਵਿਚ ਜੁਟੇ ਹੋਏ ਹਨ। ਜਿਸ ਸਿਪਾਹੀ ਨੂੰ ਅੱਤਵਾਦੀਆਂ ਨੇ ਅਗਵਾ ਕੀਤਾ ਸੀ, ਉਹ ਟੈਰੀਟੋਰੀਅਲ ਆਰਮੀ ਦਾ ਸੀ। ਜੰਮੂ-ਕਸ਼ਮੀਰ ਵਿੱਚ ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 8 ਅਕਤੂਬਰ 2024 ਨੂੰ ਜਾਰੀ ਕੀਤੇ ਗਏ ਸਨ।


ਹੋਰ ਪੜ੍ਹੋ : 'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ



ਇਸ ਤੋਂ ਪਹਿਲਾਂ ਅਗਸਤ 2020 ਵਿੱਚ, ਅੱਤਵਾਦੀਆਂ ਨੇ ਕਸ਼ਮੀਰ ਵਿੱਚ ਟੈਰੀਟੋਰੀਅਲ ਆਰਮੀ ਦੇ ਸਿਪਾਹੀ ਸ਼ਾਕਿਰ ਮਨਜ਼ੂਰ ਵੇਜ ਨੂੰ ਅਗਵਾ ਕਰ ਲਿਆ ਸੀ, ਜਿਸ ਤੋਂ ਪੰਜ ਦਿਨਾਂ ਬਾਅਦ ਪਰਿਵਾਰ ਨੂੰ ਘਰ ਦੇ ਨੇੜੇ ਉਸਦੇ ਕੱਪੜੇ ਮਿਲੇ ਸਨ। ਉਹ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਹਰਮਨ ਸਥਿਤ ਆਪਣੇ ਘਰ ਨੇੜੇ ਲਾਪਤਾ ਹੋ ਗਿਆ ਸੀ।



 


 






 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।