ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਮੌਸਮ ਦੇ ਬਦਲਦੇ ਹੀ ਠੰਢ ਤੇ ਕਾਂਬਾ ਵਧ ਗਿਆ ਹੈ। ਉਧਰ ਹੀ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ‘ਤੇ ਕਈ ਥਾਂ ਚਟਾਨਾਂ ਖਿਸਕਣ ਤੇ ਲੈਂਡ ਸਲਾਈਡਿੰਗ ਕਰਕੇ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਬੁੱਧਵਾਰ ਸਵੇਰੇ ਪਹਾੜੀ ਇਲਾਕਿਆਂ ‘ਚ ਤੇਜ਼ ਬਰਫਬਾਰੀ ਹੋਈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ‘ਚ ਬਾਰਸ਼ ਤੇ ਗੜ੍ਹੇਮਾਰੀ ਨਾਲ ਮੌਸਮ ‘ਚ ਠੰਢ ਵਧ ਗਈ।


ਖ਼ਰਾਬ ਮੌਸਮ ਦਾ ਸਭ ਤੋਂ ਜ਼ਿਆਦ ਸਾਹਮਣਾ ਪਹਾੜੀ ਇਲਾਕਿਆਂ ‘ਤੇ ਰਹਿਣ ਵਾਲੇ ਲੋਕਾਂ ਤੇ ਜੰਮੂ-ਕਸ਼ਮੀਰ ਹਾਈਵੇਅ ‘ਤੇ ਫਸੇ ਯਾਤਰੀਆਂ ਨੂੰ ਕਰਨਾ ਪਿਆ। ਅਸਲ ‘ਚ ਖ਼ਰਾਬ ਮੌਸਮ ਕਰਕੇ ਜੰਮੂ-ਕਸ਼ਮੀਰ ਹਾਈਵੇ ‘ਤੇ ਰਾਮਬਨ ਤੇ ਬਨਿਹਾਲ ਇਲਾਕਿਆਂ ‘ਚ ਕਈ ਥਾਂ ਚੱਟਾਨਾਂ ਖਿਸਕ ਗਈਆਂ ਤੇ ਰਾਹ ਬੰਦ ਹੋ ਗਏ।

ਹਾਈਵੇ ‘ਤੇ ਫਸੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਤੋਂ ਫਸੇ ਹਨ। ਬੱਚੇ ਤੇ ਬੁਜ਼ੁਰਗ ਨਾਲ ਹਨ ਤੇ ਰਾਹ ਕਦੋਂ ਖੁੱਲ੍ਹੇਗਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਉਧਰ ਪ੍ਰਸਾਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਕੱਢਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।