ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਅੱਜ ਦੇਸ਼ ਵਿੱਚ ਜਨਤਾ ਕਰਫਿਉ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਘਰ ਰਹਿਣ। ਇਹ ਕਦਮ ਕੋਰੋਨਾ ਦੀ ਤਬਾਹੀ ਤੋਂ ਬਚਣ ਲਈ ਚੁੱਕੇ ਜਾ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ 315 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।
ਤੁਸੀਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਘਰ ਦੇ ਅੰਦਰ ਹੀ ਰਹੋ। ਇਸ ਦੌਰਾਨ, ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਓ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ ਤੁਸੀਂ ਟੀ ਵੀ, ਵੈਬ ਸੀਰੀਜ਼ ਤੋਂ ਇਲਾਵਾ ਹੋਰ ਖੇਡਾਂ ਖੇਡਣ ਵਿੱਚ ਵੀ ਸਮਾਂ ਬਿਤਾ ਸਕਦੇ ਹੋ। ਇਸ ਮਾਰੂ ਵਾਇਰਸ ਤੋਂ ਇਸੇ ਤਰ੍ਹਾਂ ਘਰ ਅੰਦਰ ਰਹਿ ਕੇ ਬੱਚਿਆ ਜਾ ਸਕਦਾ ਹੈ। ਕੋਸ਼ਿਸ਼ ਕਰੋ ਲੋਕਾਂ ਦੇ ਸੰਪਰਕ 'ਚ ਨਾ ਆਵੋ, ਜਿਨਾਂ ਹੋ ਸਕੇ ਦੂਰੀ ਬਣਾ ਕੇ ਰੱਖੋ। ਜ਼ਿਆਦਾ ਲੋੜ ਪੈਣ ਤੇ ਹੀ ਬਾਹਰ ਨਿਕਲੋ।
ਇਸ ਤੋਂ ਇਲਾਵਾ ਤੁਸੀਂ ਸਾਫ ਸਫਾਈ ਦਾ ਖਾਸ ਧਿਆਨ ਰੱਖੋ। ਆਪਣੇ ਹੱਥਾਂ ਨੂੰ ਵਾਰ ਵਾਰ ਧੋਵੋ ਅਤੇ ਹੈਂਡ ਸੈਨਟਾਇਜ਼ਰ ਦਾ ਇਸਤਮਾਲ ਵੀ ਕਰੋ।ਕਿਸੇ ਵੀ ਤਰ੍ਹਾਂ ਦਾ ਖਾਣਾ ਬਾਹਰੋਂ ਨਾ ਮੰਗਵਾਓ। ਘਰ ਵਿੱਚ ਸਾਫ ਸੁਥਰਾ ਖਾਣਾ ਪੱਕਾ ਕੇ ਖਾਓ। ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਘਰ ਅੰਦਰ ਨਾ ਆਉਣ ਦਿਓ। ਛੋਟੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਲੋਕਾਂ ਦੇ ਸੰਪਰਕ ਤੋਂ ਬਿਲਕੁਲ ਦੂਰ ਰੱਖੋ।
ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਹਾਲ ਸਮੇਂ ਸਮੇਂ ਸਿਰ ਫੋਨ ਜਾਂ ਵੀਡੀਓ ਕਾਲ ਰਾਹੀਂ ਜਾਣਦੇ ਰਹੋ।
ਜਨਤਾ ਕਰਫਿਉ ਦੌਰਾਨ ਨਾ ਨਿਕਲੋ ਘਰੋਂ ਬਾਹਰ, ਹੋਰ ਕੀ ਹੈ ਜ਼ਰੂਰੀ ਲਓ ਪੂਰੀ ਜਾਣਕਾਰੀ
ਏਬੀਪੀ ਸਾਂਝਾ
Updated at:
22 Mar 2020 09:22 AM (IST)
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਘਰ ਰਹਿਣ। ਇਹ ਕਦਮ ਕੋਰੋਨਾ ਦੀ ਤਬਾਹੀ ਤੋਂ ਬਚਣ ਲਈ ਚੁੱਕੇ ਜਾ ਰਹੇ ਹਨ।
- - - - - - - - - Advertisement - - - - - - - - -