ਨਵੀਂ ਦਿੱਲੀ: ਜਨਨਾਇਕ ਜਨਤਾ ਪਾਰਟੀ (ਜੇਜੇਪੀ) ਹਰਿਆਣਾ ‘ਚ ਉਪ-ਮੁੱਖ ਮੰਤਰੀ ਅਹੂਦੇ ਦੇ ਲਈ ਨੈਨਾ ਚੌਟਾਲਾ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੈਨਾ ਚੌਟਾਲਾ ਜੇਜੇਪੀ ਨੇਤਾ ਦੁਸ਼ਿਅੰਤ ਚੌਟਾਲਾ ਦੀ ਮਾਂ ਅਤੇ ਅਜੇ ਚੌਟਾਲਾ ਦੀ ਪਤਨੀ ਹੈ।


ਅਜੇ ਚੌਟਾਲਾ ਫਿਲਹਾਲ ਹਰਿਆਣਾ ‘ਚ ਸਿੱਖਿਅਕ ਭਰਤੀ ਘੁਟਾਕਾ ਮਾਮਲੇ ‘ਚ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਜੇਲ੍ਹ ‘ਚ ਬੰਦ ਹੈ। ਹਾਲ ਹੀ ‘ਚ ਪੂਰੇ ਹੋਏ ਵਿਧਾਨ ਸਭਾ ਚੋਣਾਂ ‘ਚ ਨੈਨਾ ਨੇ ਬਾਢਡਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਣਬੀਰ ਸਿੰਘ ਮਹਿੰਦਰ ਨੂੰ 13,704 ਵੋਟਾ ਨਾਲ ਮਾਤ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡਿਪਟੀ ਸੀਐਮ ਦੇ ਨਾਂ ਨੂੰ ਲੈ ਕੇ ਆਖਰੀ ਫੈਸਲਾ ਨਹੀਂ ਹੋਇਆ ਹੈ।

52 ਸਾਲ ਦੀ ਨੈਨਾ ਚੌਟਾਲਾ 2014 ‘ਚ ਪਹਿਲੀ ਵਾਰ ਇਨੇਲੋ ਦੇ ਟਿਕਟ ‘ਤੇ ਡਬਵਾਲੀ ਤੋਂ ਵਿਧਾਇਕ ਬਣੀ ਸੀ। ਚੌਟਾਲਾ ਪਰਿਵਾਰ ਦੀ ਪਹਿਲੀ ਮਹਿਲਾ ਹੈ ਜਿਸ ਨੇ ਸਿਆਸਤ ‘ਚ ਕਦਮ ਰੱਖੀਆ। ਵਿਿਦਆਰਥੀ ਜ਼ਿੰਦਗੀ ‘ਚ ਨੈਨਾ ਦੀ ਦਿਲਚਸਪੀ ਖੇਡਾਂ ‘ਚ ਸੀ, ਉਹ ਚੰਗੀ ਨਿਸ਼ਾਨੇਬਾਜ਼ ਵੀ ਸੀ। ਨੈਨਾ ਕਾਲਜ ‘ਚ ਅੇਨਸੀਸੀ ਕੈਡੇੇਟ ਰਹੀ ਹੈ। ਨੈਨਾ ਚੌਟਾਲਾ ਕੋਲ 92 ਕਰੋੜ ਦੀ ਚਲ-ਅਚਲ ਜਾਈਦਾਦ ਹੈ।