ਝਾਰਖੰਡ ਚੋਣ ਨਤੀਜੇ 2019: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮੁਤਾਬਿਕ ਜੇਐਮਐਮ-ਕਾਂਗਰਸ-ਆਰਜੇਡੀ ਦਾ ਗਠਜੋੜ ਅੱਗੇ।ਪਿਛਲੇ ਪੰਜ ਸਾਲ ਸੱਤਾ 'ਚ ਰਹਿਣ ਵਾਲੀ ਭਾਜਪਾ ਸਰਕਾਰ ਬਹੁਮਤ ਤੋਂ ਕੋਹਾਂ ਦੂਰ ਰਹਿ ਗਈ ਹੈ। ਉੱਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਨਤਾ ਨੇ ਭਾਜਪਾ ਨੂੰ ਨਕਾਰ ਕੇ ਉਹਨਾਂ ਦਾ ਘਮੰਡ ਤੋੜ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਖ਼ਰੀ ਦੋ ਗੇੜਾਂ ਵਿੱਚ ਭਾਜਪਾ ਨੇ ਨਾਗਰਿਕਤਾ  ਅਤੇ ਐਨਆਰਸੀ ਨੂੰ ਲੈ ਕੇ ਜ਼ੋਰਦਾਰ ਪ੍ਰਚਾਰ ਕਿਤਾ ਸੀ ਪਰ ਇੱਕ ਰਾਜ ਦੀ ਜਨਤਾ ਨੇ ਨਕਾਰ ਦਿੱਤਾ ਹੈ।


ਸ਼ਾਮ ਸਾਢੇ ਪੰਜ ਵਜੇ ਦੇ ਅੰਕੜੇ

ਭਾਜਪਾ -26 ਸੀਟਾਂ ਅੱਗੇ ਅਤੇ 2 ਜਿੱਤੀਆ
ਕਾਂਗਰਸ - 14 ਸੀਟਾਂ 'ਤੇ ਅੱਗੇ
ਜੇਐਮਐਮ -25 ਸੀਟ ਤੋਂ ਅੱਗੇ ਤਿੰਨਾਂ 'ਤੇ ਜਿੱਤ
ਆਰਜੇਡੀ - 1 ਸੀਟ ਅੱਗੇ
ਆਜਸੂ- ਇੱਕ ਜਿੱਤੀ ਅਤੇ ਦੋ ਤੇ ਅੱਗੇ
ਆਜ਼ਾਦ - ਦੋ ਸੀਟਾਂ ਅੱਗੇ
ਜੇਵੀਐਮ - ਤਿੰਨ ਸੀਟਾਂ ਅੱਗੇ

ਇਹਨਾਂ ਚੋਣਾਂ ਵਿੱਚ ਮੁੱਖ ਮੰਤਰੀ ਰਘੁਵਰ ਦਾਸ ਵੀ ਹਾਰ ਵੱਲ ਵਧ ਰਹੇ ਹਨ। ਪਾਰਟੀ ਦੀ ਕਾਰਗੁਜ਼ਾਰੀ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੇਰੀ ਪਾਰਟੀ ਦੀ ਹਾਰ ਨਹੀਂ ਹੈ। ਉਨ੍ਹਾਂ ਕਿਹਾ, "ਰਾਜ ਦੇ 3 ਕਰੋੜ ਲੋਕਾਂ ਦਾ ਧੰਨਵਾਦ। 5 ਸਾਲ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਜੇ ਭਾਜਪਾ ਚੋਣ ਹਾਰ ਜਾਂਦੀ ਹੈ ਤਾਂ ਇਹ ਮੇਰੀ ਹਾਰ ਹੈ।''