ਨਵੀਂ ਦਿੱਲੀ: ਝਾਰਖੰਡ ‘ਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਰੁਝਾਨਾਂ ਤੋਂ ਸਾਫ਼ ਹੈ ਕਿ ਜਨਤਾ ਨੇ ਕਾਂਗਰਸ ਗੱਠਜੋੜ ‘ਤੇ ਭਰੋਸਾ ਜਤਾਇਆ ਹੈ। ਰਘੁਬਰ ਦਾਸ ਨੇ ਬੇਸ਼ੱਕ ਹੁਣ ਵੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਸੱਚ ਤਾਂ ਇਹ ਹੈ ਕਿ ਇਸ ਚੋਣ ‘ਚ ਜੇਕਰ ਕੋਈ ਹੀਰੋ ਬਣ ਕੇ ਉਭਰਿਆ ਹੈ ਤਾਂ ਉਹ ਹੇਮੰਤ ਸੋਰੇਨ ਹੈ। ਉਨ੍ਹਾਂ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਨੇ ਵੱਡਾ ਮੋਰਚਾ ਮਾਰਿਆ ਹੈ।


ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਕਮਿਸ਼ਨ ਮੁਤਾਬਕ 24 ਸੀਟਾਂ ‘ਤੇ ਜੇਐਮਐਮ ਅੱਗੇ ਹੈ। ਜੇਐਮਐਮ ਦੇ ਗਠਬੰਧਨ ਦੀ ਸਾਥੀ ਪਾਰਟੀ ਕਾਂਗਰਸ 13 ਸੀਟਾਂ ਤੇ ਆਰਜੇਡੀ ਪੰਜ ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਜੇਐਮਐਮ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ।

ਇਸ ਤੋਂ ਪਹਿਲਾਂ 2014 ਚੋਣਾਂ ‘ਚ ਜੇਐਮਐਮ ਦੇ ਖਾਤੇ 19 ਸੀਟਾਂ ਸੀ ਪਰ ਇਨ੍ਹਾਂ ਚੋਣਾਂ ‘ਚ ਜੇਐਮਐਮ ਸਭ ਤੋਂ ਵੱਡਾ ਚਿਹਰਾ ਬਣ ਕੇ ਉੱਭਰੇ ਹਨ। ਹੇਮੰਤ ਬਰਹੇਟ ਤੋਂ ਜਿੱਤ ਦਰਜ ਕਰਨ ‘ਚ ਕਾਮਯਾਬ ਹੋਏ ਹਨ।