ਨਵੀਂ ਦਿੱਲੀ: ਚੀਨ ਲਈ ਜਾਸੂਸੀ ਕਰਨ ਦੇ ਤਾਰ ਹੁਣ ਪੱਤਰਕਾਰਾਂ ਤਕ ਜੁੜਨ ਲੱਗੇ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇਕ ਫਰੀਲਾਂਸ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਹੈ। ਪੱਤਰਕਾਰ ਰਾਜੀਵ ਸ਼ਰਮਾ 'ਤੇ ਇਲਜ਼ਾਮ ਹਨ ਕਿ ਉਹ ਚੀਨ ਲਈ ਜਾਸੂਸੀ ਕਰ ਰਿਹਾ ਸੀ।


ਪੱਤਰਕਾਰ ਤੋਂ ਇਲਾਵਾ ਪੁਲਿਸ ਨੇ ਦੋ ਮਹਿਲਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਮਹਿਲਾ ਚੀਨ ਅਤੇ ਦੂਜੀ ਨੇਪਾਲ ਮੂਲ ਦੀ ਹੈ। ਪੱਤਰਕਾਰ ਰਾਜੀਵ ਸ਼ਰਮਾ ਨੂੰ ਪੀਤਮਪੁਰਾ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ।


ਪੁਲਿਸ ਨੇ ਰਾਜੀਵ ਕੋਲੋਂ ਚੀਨ ਸਬੰਧੀ ਕੁਝ ਗੁਪਤ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਰੱਖਿਆ ਨਾਲ ਜੁੜੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਉਨ੍ਹਾਂ ਦੀ ਗ੍ਰਿਫਤਾਰੀ ਆਫੀਸ਼ੀਅਲ ਸੀਕ੍ਰੇਸੀ ਐਕਟ ਤਹਿਤ ਹੋਈ ਹੈ। ਫਿਲਹਾਲ ਕੋਰਟ ਨੇ ਉਨ੍ਹਾਂ ਨੂੰ 6 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਰਾਜੀਵ ਸ਼ਰਮਾ 'ਦ ਟ੍ਰਿਬਿਊਨ' ਤੇ ਯੂਐਨਆਈ 'ਚ ਕੰਮ ਕਰ ਚੁੱਕੇ ਹਨ।


ਦਾਲਾਂ ਦੀਆਂ ਵਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਸਰਕਾਰ ਨੇ ਘਟਾਈ ਇੰਪੋਰਟ ਡਿਊਟੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ