ਕਬੱਡੀ ਖਿਡਾਰੀ ਦੀ ਸੜਕ ਹਾਦਸੇ 'ਚ ਮੌਤ
ਏਬੀਪੀ ਸਾਂਝਾ | 31 Oct 2020 05:34 PM (IST)
ਕਰਨਾਲ ਦੇ ਸੈਕਟਰ 4 ਦੇ ਕੋਲ ਇੱਕ ਹਾਦਸੇ ਦੌਰਾਨ ਕਬੱਡੀ ਖਿਡਾਰੀ ਰਵੀ ਦੀ ਮੌਤ ਹੋ ਗਈ।ਰਵੀ ਪਾਨੀਪਤ ਦੇ ਸੀਕ ਪਾਤਰੀ ਪਿੰਡ ਦਾ ਵਾਸੀ ਸੀ।
ਸੰਕੇਤਕ ਤਸਵੀਰ
ਕਰਨਾਲ: ਕਰਨਾਲ ਦੇ ਸੈਕਟਰ 4 ਦੇ ਕੋਲ ਇੱਕ ਹਾਦਸੇ ਦੌਰਾਨ ਕਬੱਡੀ ਖਿਡਾਰੀ ਰਵੀ ਦੀ ਮੌਤ ਹੋ ਗਈ।ਰਵੀ ਪਾਨੀਪਤ ਦੇ ਸੀਕ ਪਾਤਰੀ ਪਿੰਡ ਦਾ ਵਾਸੀ ਸੀ।ਰਵੀ ਕਰਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਹੋਇਆ ਸੀ। ਰਵੀ ਸਟੇਟ ਲੈਵਲ ਤੱਕ ਕਬੱਡੀ ਖੇਡ ਚੁੱਕਿਆ ਸੀ।ਦਰਅਸਲ, ਰਵੀ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਇਸ ਦੌਰਾਨ ਸੈਕਟਰ 4 ਨੇੜੇ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ।ਇਸ ਦੌਰਾਨ ਰਵੀ ਦੀ ਮੌਤ ਹੋ ਗਈ। ਰਵੀ ਨੂੰ ਟੱਕਰ ਮਾਰ ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ।ਹਾਦਸੇ ਤੋਂ ਬਾਅਦ ਰਵੀ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਅਤੇ ਉਸਦਾ ਇਲਾਜ ਕਰਨ ਮਗਰੋਂ ਉਸਨੂੰ ਘਰ ਭੇਜ ਦਿੱਤਾ ਗਿਆ। ਪਰ ਘਰ ਆ ਕਿ ਰਵੀ ਦਾ ਹਾਲਤ ਜ਼ਿਆਦਾ ਖਰਾਬ ਹੋ ਗਈ ਅਤੇ ਉਸਨੇ ਦਮ ਤੋੜ ਦਿੱਤਾ।