'ਵਨ ਨੇਸ਼ਨ, ਵਨ ਗੋਲਡ ਪ੍ਰਾਈਸ' ਦੀ ਮੁਹਿੰਮ ਸਾਰੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਸੰਭਵ ਹੈ ਕਿ ਜਲਦੀ ਹੀ ਕੀਮਤ ਸਾਰੇ ਦੇਸ਼ ਵਿੱਚ ਇੱਕ ਹੋ ਜਾਏਗੀ। ਦੇਸ਼ 'ਚ ਜ਼ਿਆਦਾਤਰ ਸੋਨਾ ਆਯਾਤ ਹੁੰਦਾ ਹੈ। ਇਹ ਕੀਮਤ ਇਕ ਹੈ। ਪਰ ਵੱਖ ਵੱਖ ਹਿੱਸਿਆਂ 'ਚ ਸੋਨੇ ਦੀ ਕੀਮਤ ਗਹਿਣਿਆਂ ਦੀਆਂ ਐਸੋਸੀਏਸ਼ਨਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਇਸ ਕਾਰਨ ਸਾਰੇ ਦੇਸ਼ ਵਿੱਚ ਸੋਨੇ ਦੀਆਂ ਵੱਖ ਵੱਖ ਕੀਮਤਾਂ ਹਨ। ਇਹ ਸਥਿਤੀ ਨਿਵੇਸ਼ਕਾਂ ਨੂੰ ਸੋਨੇ 'ਚ ਨਿਵੇਸ਼ ਕਰਨ ਤੋਂ ਰੋਕਦੀ ਹੈ। ਕੁਝ ਜਵੈਲਰਸ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਵਨ ਨੇਸ਼ਨ, ਵਨ ਗੋਲਡ ਪ੍ਰਾਈਸ ਲਾਗੂ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਡਿੱਗਦਾ ਹੀ ਜਾ ਰਿਹਾ ਰੁਪਿਆ, ਏਸ਼ਿਆਈ ਦੇਸ਼ਾਂ ਦੀ ਕਰੰਸੀ 'ਚ ਸਭ ਤੋਂ ਖਰਾਬ ਪ੍ਰਦਸ਼ਨ
ਦੇਸ਼ 'ਚ ਹਰ ਜਗ੍ਹਾ ਇਕੋ ਜਿਹੀ ਸੋਨੇ ਦੀ ਕੀਮਤ ਨੂੰ ਲਾਗੂ ਕਰਨ 'ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਕਿਉਂਕਿ ਆਯਾਤ ਸੋਨੇ ਦੀ ਕੀਮਤ ਹਰ ਜਗ੍ਹਾ ਇਕੋ ਜਿਹੀ ਹੁੰਦੀ ਹੈ। ਪਰ ਉੱਤਰ ਅਤੇ ਦੱਖਣ ਰਾਜਾਂ 'ਚ ਸੋਨਾ ਵੱਖ ਵੱਖ ਕੀਮਤਾਂ 'ਤੇ ਵਿਕਦਾ ਹੈ। ਦੋਵਾਂ ਦੀ ਕੀਮਤ ਵਿੱਚ ਇੱਕ ਅੰਤਰ ਹੈ। ਦੱਖਣੀ ਭਾਰਤ 'ਚ ਪਿਛਲੇ ਕਈ ਸਾਲਾਂ ਤੋਂ ਸੋਨੇ ਦੀਆਂ ਕੀਮਤਾਂ ਵਾਜਬ ਹਨ। ਉਥੇ ਹੀ ਇੱਕ ਬਾਇਬੈਕ ਸਿਸਟਮ ਵੀ ਰਿਹਾ ਹੈ। ਇੱਥੇ ਜਵੈਲਰਸ ਜ਼ਿਆਦਾ ਮਾਰਜਿਨ ਨਹੀਂ ਲੈਂਦੇ। ਉੱਤਰ ਭਾਰਤ 'ਚ ਜਵੈਲਰਸ ਜ਼ਿਆਦਾ ਮਾਰਜਿਨ ਲੈਂਦੇ ਹਨ, ਜਿਸ ਨਾਲ ਕੀਮਤਾਂ 'ਚ ਕਾਫ਼ੀ ਵਾਧਾ ਹੁੰਦਾ ਹੈ। ਜਵੈਲਰਸ ਬਾਇਬੈਕ ਰੇਟ ਵੀ ਡਿਸਪਲੇਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਰੀਸਾਈਕਲਿੰਗ ਨਾਲ ਸੋਨੇ ਦੀ ਸ਼ੁੱਧਤਾ ਪ੍ਰਭਾਵਤ ਨਹੀਂ ਹੁੰਦੀ।
ਸਾਊਦੀ ਵਿਅਕਤੀ ਨੇ ਮੱਕਾ ਮਦੀਨਾ ਦੀ ਮਸਜਿਦ 'ਚ ਮਾਰੀ ਕਾਰ
ਸਤੰਬਰ ਦੀ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ 'ਚ 30 ਪ੍ਰਤੀਸ਼ਤ ਦੀ ਗਿਰਾਵਟ ਆਈ। ਵਰਲਡ ਕੌਂਸਲ ਅਨੁਸਾਰ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਦੇਸ਼ ਵਿੱਚ ਸੋਨੇ ਦੀ ਮੰਗ 30 ਫੀਸਦ ਘਟ ਕੇ 88.6 ਟਨ ਰਹਿ ਗਈ ਹੈ। ਇਸ ਨਾਲ ਗਹਿਣਿਆਂ ਦੀ ਮੰਗ ਇਸ ਦੌਰਾਨ 48% ਘਟ ਕੇ 52.8 ਟਨ ਰਹਿ ਗਈ। ਪਿਛਲੇ ਸਾਲ, ਤਿਮਾਹੀ ਵਿੱਚ ਸੋਨੇ ਦੀ ਮੰਗ 101.6 ਟਨ ਸੀ। ਵਰਲਡ ਗੋਲਡ ਕੌਂਸਲ ਅਨੁਸਾਰ ਗਹਿਣਿਆਂ ਦੀ ਮੰਗ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ 29 ਫੀਸਦ ਘਟ ਕੇ 24,100 ਕਰੋੜ ਰੁਪਏ ਰਹੀ। ਹਾਲਾਂਕਿ, ਇਸ ਦੌਰਾਨ ਸੋਨੇ ਦੀ ਮੰਗ 33.8 ਟਨ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੁਣ ਹਰ ਥਾਂ ਇੱਕ ਭਾਅ 'ਤੇ ਮਿਲੇਗਾ ਸੋਨਾ, ਜ਼ੋਰ ਫੜ੍ਹ ਰਹੀ 'ਵਨ ਨੇਸ਼ਨ, ਵਨ ਗੋਲਡ ਪ੍ਰਾਈਸ' ਮੁਹਿੰਮ
ਏਬੀਪੀ ਸਾਂਝਾ
Updated at:
31 Oct 2020 03:15 PM (IST)
'ਵਨ ਨੇਸ਼ਨ, ਵਨ ਗੋਲਡ ਪ੍ਰਾਈਸ' ਦੀ ਮੁਹਿੰਮ ਸਾਰੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਸੰਭਵ ਹੈ ਕਿ ਜਲਦੀ ਹੀ ਕੀਮਤ ਸਾਰੇ ਦੇਸ਼ ਵਿੱਚ ਇੱਕ ਹੋ ਜਾਏਗੀ। ਦੇਸ਼ 'ਚ ਜ਼ਿਆਦਾਤਰ ਸੋਨਾ ਆਯਾਤ ਹੁੰਦਾ ਹੈ। ਇਹ ਕੀਮਤ ਇਕ ਹੈ। ਪਰ ਵੱਖ ਵੱਖ ਹਿੱਸਿਆਂ 'ਚ ਸੋਨੇ ਦੀ ਕੀਮਤ ਗਹਿਣਿਆਂ ਦੀਆਂ ਐਸੋਸੀਏਸ਼ਨਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।
- - - - - - - - - Advertisement - - - - - - - - -