ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਦੇ ਚੋਣ ਦੇ ਨਤੀਜਿਆਂ ਤੋਂ ਪਹਿਲਾਂ ਹੀ ਬੀਜੇਪੀ ਤੇ ਕਾਂਗਰਸ ਦੀਆਂ ਨੀਂਦਰਾਂ ਉੱਡ ਗਈਆਂ ਹਨ। ਬੇਸ਼ੱਕ ਬੀਜੇਪੀ ਨੇ ਸਾਰੇ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਸੀਨੀਅਰ ਲੀਡਰਸ਼ਿਪ ਦੀ ਘਬਰਾਹਟ ਸਾਫ ਦਿੱਸ ਰਹੀ ਹੈ।
ਤਕਰੀਬਨ ਸਾਰੇ ਚੋਣ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਲੀਨ ਸਵੀਪ ਕਰਨ ਦੇ ਖੁਲਾਸੇ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਸਣੇ ਸੀਨੀਅਰ ਲੀਡਰ ਸਾਰੀ ਰਾਤ ਨਹੀਂ ਸੁੱਤੇ। ਸੀਨੀਅਰ ਲੀਡਰਾਂ ਨੇ ਇੱਕ-ਇੱਕ ਸੀਟ ਦਾ ਲੇਖਾ-ਜੋਖਾ ਕੀਤਾ ਪਰ ਦਿਲ ਨੂੰ ਅਜੇ ਕੋਈ ਤਸੱਲੀ ਨਹੀਂ ਮਿਲੀ।
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਆਸਾਨ ਜਿੱਤ ਮਿਲਦੀ ਦਿਖਾਈ ਗਈ ਹੈ। ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ ਵੀ ਕੁਝ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਜਿਸ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ’ਚ ਇੱਕ ਵੀ ਸੀਟ ਨਹੀਂ ਮਿਲੀ ਸੀ।
ਟਾਈਮਜ਼ ਨਾਓ-ਇਪਸੋਸ ਵੱਲੋਂ ਜਾਰੀ ਐਗਜ਼ਿਟ ਪੋਲ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ 44 ਜਦਕਿ ਭਾਜਪਾ ਨੂੰ 26 ਸੀਟਾਂ ਦਿੱਤੀਆਂ ਗਈਆਂ ਹਨ। ਰਿਪਬਲਿਕ-ਜਨ ਕੀ ਬਾਤ ਵੱਲੋਂ ‘ਆਪ’ ਨੂੰ 48-61 ਤੇ ਭਾਜਪਾ ਨੂੰ 9-21, ਟੀਵੀ9 ਭਾਰਤ ਵਰਸ਼-ਸਿਸਰੋ ਵੱਲੋਂ ‘ਆਪ’ ਨੂੰ 54, ਭਾਜਪਾ ਨੂੰ 15 ਤੇ ਕਾਂਗਰਸ ਨੂੰ 1 ਸੀਟ ਦਿੱਤੀ ਗਈ ਹੈ।
ਇੰਡੀਆ ਟੂਡੇ-ਅੱਜ ਤੱਕ-ਐਕਸਿਸ ਮਾਈ ਇੰਡੀਆ ਅਨੁਸਾਰ ਆਮ ਆਦਮੀ ਪਾਰਟੀ 70 ’ਚੋਂ 68 ਸੀਟਾਂ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 1-2 ਸੀਟਾਂ ਮਿਲ ਸਕਦੀਆਂ ਹਨ। ਨੇਤਾ-ਨਿਊਜ਼ਐੱਕਸ ਨੇ ਆਪ ਨੂੰ 53-57 ਤੇ ਭਾਜਪਾ ਨੂੰ 11-17 ਸੀਟਾਂ ਦਿੱਤੀਆਂ ਹਨ। ਯਾਦ ਰਹੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ 67 ਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ। ਉਸ ਸਮੇਂ ਕਾਂਗਰਸ ਇੱਕ ਵੀ ਸੀਟ ਹਾਸਲ ਕਰਨ ਤੋਂ ਨਾਕਾਮ ਰਹੀ ਸੀ।
ਕੇਜਰੀਵਾਲ ਦੀ ਵਾਪਸੀ! ਸੁਣਦਿਆਂ ਹੀ ਬੀਜੇਪੀ ਲੀਡਰਾਂ ਦੇ ਉੱਡੇ ਹੋਸ਼, ਸਾਰੀ ਰਾਤ ਨਹੀਂ ਸੁੱਤੇ ਅਮਿਤ ਸ਼ਾਹ
ਏਬੀਪੀ ਸਾਂਝਾ
Updated at:
09 Feb 2020 02:10 PM (IST)
ਦਿੱਲੀ ਵਿਧਾਨ ਸਭਾ ਦੇ ਚੋਣ ਦੇ ਨਤੀਜਿਆਂ ਤੋਂ ਪਹਿਲਾਂ ਹੀ ਬੀਜੇਪੀ ਤੇ ਕਾਂਗਰਸ ਦੀਆਂ ਨੀਂਦਰਾਂ ਉੱਡ ਗਈਆਂ ਹਨ। ਬੇਸ਼ੱਕ ਬੀਜੇਪੀ ਨੇ ਸਾਰੇ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਸੀਨੀਅਰ ਲੀਡਰਸ਼ਿਪ ਦੀ ਘਬਰਾਹਟ ਸਾਫ ਦਿੱਸ ਰਹੀ ਹੈ।
- - - - - - - - - Advertisement - - - - - - - - -