Kalyan Singh Death: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਨ ਸਿੰਘ ਦੇ ਦੇਹਾਂਤ 'ਤੇ ਦੁੱਖ ਜਤਾਇਆ ਤੇ ਕਿਹਾ ਕਿ ਭਾਰਤ ਨੂੰ ਸੰਸਕ੍ਰਿਤਕ ਹੁਲਾਰਾ ਦੇਣ ਦੇ ਯੋਗਦਾਨ 'ਚ ਉਨ੍ਹਾਂ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ।
ਬੇਟੇ ਰਾਜਵੀਰ ਨਾਲ ਹੋਈ ਪੀਐਮ ਦੀ ਗੱਲਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਬੇਟੇ ਰਾਜਵੀਰ ਸਿੰਘ ਨਾਲ ਗੱਲ ਕੀਤੀ ਤੇ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਇਕ ਟਵੀਟ 'ਚ ਕਿਹਾ, ਉਨ੍ਹਾਂ ਦੇ ਦੇਹਾਂਤ ਤੋਂ ਮੈਂ ਬਹੁਤ ਦੁਖੀ ਹਾਂ। ਕਲਿਆਨ ਸਿੰਘ.....ਰਾਜਨੇਤਾ, ਸੀਨੀਅਰ ਪ੍ਰਸ਼ਾਸਕ, ਜ਼ਮੀਨ ਨਾਲ ਜੁੜੇ ਲੀਡਰ ਤੇ ਬਹੁਤ ਚੰਗੇ ਇਨਸਾਨ। ਉੱਤਰ ਪ੍ਰਦੇਸ਼ ਦੇ ਵਿਕਾਸ 'ਚ ਉਹ ਅਮਿਟ ਛਾਪ ਛੱਡ ਕੇ ਗਏ ਹਨ। ਉਨ੍ਹਾਂ ਦੇ ਪੁੱਤਰ ਰਾਜਵੀਰ ਸਿੰਘ ਨਾਲ ਗੱਲ ਕੀਤੀ ਤੇ ਦੁੱਖ ਜ਼ਾਹਿਰ ਕੀਤਾ।
ਉਨ੍ਹਾਂ ਕਿਹਾ, 'ਭਾਰਤ ਦੇ ਸੰਸਕ੍ਰਿਤਕ ਵਿਕਾਸ 'ਚ ਕਲਿਆਨ ਸਿੰਘ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ, ਹਮੇਸ਼ਾਂ ਸ਼ੁਕਰਗੁਜ਼ਾਰ ਰਹਿਣਗੀਆਂ। ਭਾਰਤੀ ਮੁੱਲਾਂ 'ਚ ਉਨ੍ਹਾਂ ਦੀ ਗਹਿਰੀ ਆਸਥਾ ਸੀ ਤੇ ਸਾਡੀਆਂ ਸਦੀਆਂ ਪੁਰਾਣੀਆਂ ਰਵਾਇਤਾਂ 'ਤੇ ਮਾਣ ਕਰਿਆ ਕਰਦੇ ਸਨ।'
ਪੀਐਮ ਨੇ ਕੀਤੀ ਤਾਰੀਫ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਿਆਨ ਸਿੰਘ ਨੇ ਸਮਾਜ ਦੇ ਪਿੱਛੜੇ ਤੇ ਵਾਂਝੇ ਵਰਗ ਦੇ ਕਰੋੜਾਂ ਲੋਕਾਂ ਨੂੰ ਆਵਾਜ਼ ਦਿੱਤੀ ਤੇ ਕਿਸਾਨਾਂ, ਨੌਜਵਾਨਾਂ ਤੇ ਮਹਿਲਾਵਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਚ ਕਈ ਯਤਨ ਕੀਤੇ।
ਦੱਸ ਦੇਈਏ ਕਿ ਕਲਿਆਣ ਸਿੰਘ ਦੀ ਸਿਹਤ ਲਗਭਗ ਦੋ ਮਹੀਨਿਆਂ ਤੋਂ ਵਿਗੜ ਰਹੀ ਸੀ। ਉਨ੍ਹਾਂ ਨੂੰ ਐਸਜੀਪੀਜੀਆਈ, ਲਖਨਾਉ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਉਹ 89 ਸਾਲਾਂ ਦੇ ਸਨ। ਸੀਨੀਅਰ ਭਾਜਪਾ ਨੇਤਾ ਕਲਿਆਣ ਸਿੰਘ ਦੀ ਮੌਤ ਤੋਂ ਬਾਅਦ, ਸੀਐਮ ਯੋਗੀ ਨੇ ਆਪਣਾ ਗੋਰਖਪੁਰ ਦਾ ਦੌਰਾ ਰੱਦ ਕਰ ਦਿੱਤਾ।
ਦੱਸ ਦੇਈਏ ਕਿ ਯੂਪੀ ਦੇ ਸੀਐਮ ਹੋਣ ਤੋਂ ਇਲਾਵਾ, ਕਲਿਆਣ ਸਿੰਘ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਮੌਤ ਦੀ ਸੂਚਨਾ ਮਿਲਣ 'ਤੇ ਭਾਜਪਾ ਮੰਤਰੀਆਂ, ਸੰਸਦ ਮੈਂਬਰਾਂ ਅਤੇ ਬਹੁਤ ਸਾਰੇ ਵਰਕਰਾਂ ਵਿੱਚ ਸੋਗ ਦੀ ਲਹਿਰ ਹੈ।
ਲਖਨਊ ਪੀਜੀਆਈ ਨੇ ਸ਼ਨੀਵਾਰ ਦੇਰ ਸ਼ਾਮ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ, ਮਾਨਯੋਗ ਕਲਿਆਣ ਸਿੰਘ ਜੀ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 4 ਜੁਲਾਈ ਨੂੰ ਸੰਜੇ ਗਾਂਧੀ ਪੀਜੀਆਈ ਦੀ ਕ੍ਰਿਟੀਕਲ ਕੇਅਰ ਮੈਡੀਸਨ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਲੰਬੀ ਬਿਮਾਰੀ ਅਤੇ ਸਰੀਰ ਦੇ ਕਈ ਹਿੱਸਿਆਂ ਦੇ ਹੌਲੀ ਹੌਲੀ ਫੇਲ੍ਹ ਹੋਣ ਕਾਰਨ ਉਨ੍ਹਾਂ ਨੇ ਸ਼ਨੀਵਾਰ ਆਖਰੀ ਸਾਹ ਲਏ।