ਭੁਪਾਲ: ਲੰਬੇ ਸਮੇਂ ਤੋਂ ਰਾਜਨੀਤਕ ਤਕਰਾਰ ਤੋਂ ਬਾਅਦ ਆਖਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਰਾਜ ਭਵਨ ਗਏ ਤੇ ਰਾਜਪਾਲ ਨੂੰ ਮਿਲੇ ਤੇ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਮਲਨਾਥ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕਮਲਨਾਥ ਨੇ ਬੀਜੇਪੀ 'ਤੇ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ।
ਕਮਲਨਾਥ ਨੇ ਜੋਤੀਰਾਦਿੱਤਿਆ ਸਿੰਧੀਆ 'ਤੇ ਨਿਸ਼ਾਨਾ ਸਧਿਆ। ਸਿੰਧੀਆ ਦਾ ਨਾਮ ਲਏ ਬਗੈਰ ਉਨ੍ਹਾਂ ਕਿਹਾ ਕਿ ਇੱਕ ਮਹਾਰਾਜਾ ਤੇ 22 ਲਾਲਚੀ ਲੋਕਾਂ ਨੇ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚੀ ਸੀ। ਭਾਜਪਾ ਸੋਚਦੀ ਹੈ ਕਿ ਇਹ ਮੇਰੇ ਰਾਜ ਨੂੰ ਹਰਾ ਕੇ ਜਿੱਤੇਗੀ। ਉਹ ਇਹ ਨਹੀਂ ਕਰ ਸਕਦੇ।
ਸੀਐਮ ਕਮਲਨਾਥ ਨੇ ਕਿਹਾ ਕਿ ਮੈਂ ਹਮੇਸ਼ਾ ਵਿਕਾਸ ਵਿੱਚ ਵਿਸ਼ਵਾਸ ਕਰਦਾ ਹਾਂ। ਰਾਜ ਦੇ ਲੋਕ ਅੱਜ ਪੁੱਛ ਰਹੇ ਹਨ ਕਿ ਕਮਲਨਾਥ ਦਾ ਕੀ ਕਸੂਰ ਹੈ। ਜਨਤਾ ਨੇ ਮੈਨੂੰ ਪੂਰੇ ਪੰਜ ਸਾਲਾਂ ਲਈ ਬਹੁਮਤ ਦਿੱਤਾ। ਸੂਬੇ ਨੂੰ ਧੋਖਾ ਦੇਣ ਵਾਲੇ ਨੇਤਾਵਾਂ ਨਾਲ ਲੋਕ ਕਦੇ ਵੀ ਇਨਸਾਫ ਨਹੀਂ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਪੀਕਰ ਐਨਪੀ ਪ੍ਰਜਾਪਤੀ ਨੇ ਫਲੋਰ ਟੈਸਟ ਤੋਂ ਪਹਿਲਾਂ ਕਈ ਵਿਧਾਇਕਾਂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਕੁੱਲ 23 ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਚੁੱਕੇ ਹਨ। ਇਸ ਵਿੱਚ 22 ਕਾਂਗਰਸ ਤੇ ਇੱਕ ਭਾਜਪਾ ਵਿਧਾਇਕ ਹਨ।
ਬ੍ਰੇਕਿੰਗ: ਮੱਧ ਪ੍ਰਦੇਸ਼ 'ਚ ਕਾਂਗਰਸ ਸਰਕਾਰ ਡਿੱਗੀ!
ਏਬੀਪੀ ਸਾਂਝਾ
Updated at:
20 Mar 2020 02:11 PM (IST)
ਲੰਬੇ ਸਮੇਂ ਤੋਂ ਰਾਜਨੀਤਕ ਤਕਰਾਰ ਤੋਂ ਬਾਅਦ ਆਖਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਰਾਜ ਭਵਨ ਗਏ ਤੇ ਰਾਜਪਾਲ ਨੂੰ ਮਿਲੇ ਤੇ ਆਪਣਾ ਅਸਤੀਫਾ ਸੌਂਪ ਦਿੱਤਾ।
- - - - - - - - - Advertisement - - - - - - - - -