Kanjhawala Case : ਦਿੱਲੀ ਦੇ ਕਾਂਝਵਾਲਾ ਕੇਸ ਵਿੱਚ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ 302 ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦੇ ਵਕੀਲ ਨੇ ਦੱਸਿਆ ਸੀ ਕਿ ਪੁਲੀਸ ਨੇ ਇਹ ਜਾਣਕਾਰੀ ਅਦਾਲਤ ਵਿੱਚ ਜ਼ੁਬਾਨੀ ਦਿੱਤੀ ਸੀ। ਦੂਜੇ ਪਾਸੇ ਮੰਗਲਵਾਰ (17 ਜਨਵਰੀ) ਨੂੰ ਦੋਸ਼ੀ ਆਸ਼ੂਤੋਸ਼ ਭਾਰਦਵਾਜ ਨੂੰ ਜ਼ਮਾਨਤ ਮਿਲ ਗਈ। ਰੋਹਿਣੀ ਅਦਾਲਤ ਨੇ ਆਸ਼ੂਤੋਸ਼ ਨੂੰ 50 ਹਜ਼ਾਰ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਦਿੱਤੀ ਹੈ। ਰੋਹਿਣੀ ਅਦਾਲਤ ਨੇ ਸ਼ਰਤ ਰੱਖੀ ਕਿ ਆਸ਼ੂਤੋਸ਼ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦਿੱਲੀ ਤੋਂ ਬਾਹਰ ਨਹੀਂ ਜਾਵੇਗਾ।

ਅਦਾਲਤ ਨੇ ਕੀ ਕਿਹਾ?



ਦੋਸ਼ੀ ਆਸ਼ੂਤੋਸ਼ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਇਹ ਵੀ ਕਿਹਾ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ। ਨਾ ਹੀ ਉਹ ਕਿਸੇ ਗਵਾਹ ਨਾਲ ਸੰਪਰਕ ਕਰ ਸਕਦਾ ਹੈ। ਰੋਹਿਣੀ ਅਦਾਲਤ ਨੇ ਸੋਮਵਾਰ (16 ਜਨਵਰੀ) ਨੂੰ ਆਸ਼ੂਤੋਸ਼ ਭਾਰਦਵਾਜ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

 


 

ਅੰਜਲੀ ਆਪਣੀ ਸਹੇਲੀ ਨਿਧੀ ਨਾਲ ਨਵੇਂ ਸਾਲ ਦੇ ਪਹਿਲੇ ਦਿਨ ਹੀ ਤੜਕੇ ਅੰਜਲੀ ਦੀ ਸਕੂਟਰੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਹ ਕਾਰ ਵਿੱਚ ਹੀ ਫਸ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਸੁਲਤਾਨਪੁਰੀ ਤੋਂ ਕਾਂਝਵਾਲਾ ਤੱਕ ਕਰੀਬ 12 ਕਿਲੋਮੀਟਰ ਤੱਕ ਸੜਕ ’ਤੇ ਘਸੀਟਦੇ ਰਹੇ। 



ਨਿਧੀ ਅਨੁਸਾਰ ਕੀ ਹੋਇਆ ਸੀ ?


ਮ੍ਰਿਤਕ ਅੰਜਲੀ ਦੇ ਨਾਲ ਅੰਤਿਮ ਸਮੇਂ ਸਕੂਟੀ 'ਤੇ ਮੌਜੂਦ ਨਿਧੀ ਨੇ ਦੱਸਿਆ ਕਿ ਉਸ ਨੇ ਡਰਿੰਕ ਕੀਤੀ ਹੋਈ ਸੀ। ਇਸ ਕਾਰਨ ਸਕੂਟਰੀ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀ। ਅਸੀਂ ਪਾਰਟੀ ਤੋਂ ਬਾਅਦ ਹੋਟਲ ਤੋਂ ਬਾਹਰ ਨਿਕਲੇ ਅਤੇ ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ , ਉਹ ਡਰ ਗਈ ,ਇਸ ਲਈ ਘਰ ਚਲੀ ਗਈ। ਇਸ ਦੌਰਾਨ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਉਸ ਨੇ ਪੁਲਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ ?


ਕੀ ਕਿਹਾ ਅੰਜਲੀ ਦੇ ਪਰਿਵਾਰ ਨੇ ?


ਨਿਧੀ ਦੇ ਬਿਆਨ 'ਤੇ ਅੰਜਲੀ ਦੀ ਮਾਂ ਨੇ ਕਿਹਾ ਸੀ ਕਿ ਉਹ ਸਹੀ ਜਾਣਕਾਰੀ ਨਹੀਂ ਦੇ ਰਹੀ ਹੈ। ਇਹ ਵੀ ਪੁੱਛਿਆ ਕਿ ਉਹ ਪੁਲਿਸ ਕੋਲ ਕਿਉਂ ਨਹੀਂ ਗਈ। ਇਸ ਤੋਂ ਇਲਾਵਾ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ।