ਫਤਿਹਾਬਾਦ: ਕੰਵਰਪਾਲ ਸਿੰਘ ਲਗਪਗ 15 ਦਿਨਾਂ ਤੋਂ ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਸੀ। ਇੱਥੇ ਕਾਫ਼ੀ ਦਿਨ ਲੰਘਾਉਣ ਤੋਂ ਬਾਅਦ ਆਪਣੇ ਪਿੰਡ ਦਿਵਾਨਾ ਫਤਿਹਾਬਾਦ ਵਾਪਸ ਪਰਤਿਆ। ਇਸ ਦੇ ਨਾਲ ਹੀ ਹਾਲ ਹੀ 'ਚ ਕੰਵਰਪਾਲ ਦਾ ਵਿਆਹ ਹੋਇਆ ਜਿਸ ਨੂੰ ਉਸ ਨੇ ਕਿਸਾਨੀ ਰੰਗ ਨਾਲ ਭਰ ਦਿੱਤਾ ਤੇ ਹਰ ਪਾਸੇ ਚਰਚਾ 'ਚ ਆ ਗਿਆ।
ਕੰਵਰਪਾਲ ਸਿੰਘ ਨੇ ਆਪਣੀ ਹੋਣ ਵਾਲੀ ਪਤਨੀ ਮਨਿੰਦਰ ਤੇ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਨੂੰ ਕਿਸਾਨੀ ਅੰਦਾਜ਼ ਵਿੱਚ ਕਰਨ ਸਬੰਧੀ ਗੱਲ ਕੀਤੀ। ਇਸ ਗੱਲ 'ਤੇ ਸਭ ਦੀ ਸਹਿਮਤੀ ਮਗਰੋਂ ਉਹ ਆਪਣੀ ਦੁਲਹਨ ਨੂੰ ਟ੍ਰੈਕਟਰ 'ਤੇ ਬੈਠਾ ਕੇ ਘਰ ਲੈ ਕੇ ਆਇਆ। ਇਸ ਦੇ ਨਾਲ ਹੀ ਦੁਲਹਨ ਨੇ ਵੀ ਇੱਕ ਕਦਮ ਅੱਗੇ ਵਧਾਇਆ ਤੇ ਆਪਣੇ ਪਤੀ ਦਾ ਕਿਸਾਨੀ ਮਾਨ 'ਚ ਵਾਧਾ ਕੀਤਾ।
ਕੰਵਰਪਾਲ ਸਿੰਘ ਖ਼ੁਦ ਟ੍ਰੈਕਟਰ ਚਲਾ ਕੇ ਆਇਆ ਜਦਕਿ ਟ੍ਰੈਕਟਰ 'ਤੇ ਬੈਠੀ ਲਾੜੀ ਨੇ ਕਿਸਾਨ ਏਕਤਾ ਦਾ ਝੰਡਾ ਹੱਥ ਵਿੱਚ ਲੈ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਜਦੋਂ ਅਸੀਂ ਲਾੜੇ ਕੰਵਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ 15 ਦਿਨਾਂ ਤੱਕ ਕਿਸਾਨ ਅੰਦੋਲਨ ਵਿੱਚ ਦਿੱਲੀ ਬਾਰਡਰ ‘ਤੇ ਰਿਹਾ ਤੇ ਹੁਣ ਮੈਨੂੰ ਵਿਆਹ ਕਰਕੇ ਘਰ ਵਾਪਸ ਆਉਣਾ ਪਿਆ। ਇਸ ਲਈ ਮੈਂ ਦੂਰ ਰਹਿ ਕੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੁੰਦਾ ਸੀ। ਇਸ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਲਗਜ਼ਰੀ ਕਾਰ ਦੀ ਥਾਂ ਬਾਰਾਤ ਕਿਸਾਨ ਦੀ ਪਛਾਣ ਟ੍ਰੈਕਟਰ 'ਤੇ ਲਿਜਾਈ ਜਾਵੇਗੀ।
ਕੰਵਰਪਾਲ ਨੇ ਅੱਗੇ ਦੱਸਿਆ ਕਿ ਮੈਂ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ ਤੇ ਦੁਲਹਨ ਪੱਖ ਦੇ ਸਾਰੇ ਪਰਿਵਾਰਕ ਮੈਂਬਰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵਿਆਹ ਦਾ ਪ੍ਰਬੰਧ ਕਰਨ ਲਈ ਸਹਿਮਤ ਹੋਏ। ਉਸ ਨੇ ਕਿਹਾ ਕਿ ਅਸੀਂ ਕਿਸਾਨੀ ਢੰਗ ਨਾਲ ਵਿਆਹ ਕਰਵਾਇਆ। ਹੱਥ ਵਿੱਚ ਕਿਸਾਨ ਏਕਤਾ ਦਾ ਝੰਡਾ ਲੈ ਕੇ ਦੁਲਹਨ ਟ੍ਰੈਕਟਰ 'ਤੇ ਵਿਦਾ ਹੋਈ। ਇਸ ਵਿਆਹ ਦੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਬਾਰਾਤੀਆਂ ਤੇ ਮਹਿਮਾਨਾਂ ਵਿੱਚ ਇਸ ਦੀ ਕਾਫ਼ੀ ਚਰਚਾ ਹੋਈ।
ਇਹ ਵੀ ਪੜ੍ਹੋ: MS Dhoni ਦੀ ਰਿਕਾਰਡ ਤੋੜ ਕਮਾਈ, 150 ਕਰੋੜ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦਿੱਲੀ ਦੀਆਂ ਹੱਦਾਂ 'ਤੇ 15 ਦਿਨ ਲਾ ਕੇ ਪਰਤੇ ਕੰਵਰਪਾਲ ਨੇ ਇੰਝ ਕਰਵਾਇਆ ਵਿਆਹ, ਹੁਣ ਚਾਰ-ਚੁਫੇਰੇ ਚਰਚਾ
ਏਬੀਪੀ ਸਾਂਝਾ
Updated at:
02 Feb 2021 02:08 PM (IST)
ਕੰਵਰਪਾਲ ਸਿੰਘ ਖ਼ੁਦ ਟ੍ਰੈਕਟਰ ਚਲਾ ਕੇ ਆਇਆ ਜਦਕਿ ਟ੍ਰੈਕਟਰ 'ਤੇ ਬੈਠੀ ਲਾੜੀ ਨੇ ਕਿਸਾਨ ਏਕਤਾ ਦਾ ਝੰਡਾ ਹੱਥ ਵਿੱਚ ਲੈ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ।
ਸੰਕੇਤਕ ਤਸਵੀਰ
- - - - - - - - - Advertisement - - - - - - - - -