ਨਵੀਂ ਦਿੱਲੀ: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੁਨੀਆ ਦੇ ਸਭ ਤੋਂ ਸਫਲ ਕਪਤਾਨਾਂ ਚੋਂ ਇੱਕ ਹਨ। ਸਾਲ 2020 ਨੂੰ ਛੱਡ ਕੇ ਹਰ ਸਾਲ ਧੋਨੀ ਦੀ ਟੀਮ ਚੇਨਈ ਸੁਪਰਕਿੰਗਸ (CSK) ਨੇ ਆਈਪੀਐਲ 'ਚ ਆਪਣਾ ਦਬਦਬਾ ਕਾਈਮ ਰੱਖੀਆ ਹੈ। ਹੁਣ ਧੋਨੀ ਇੰਡੀਅਨ ਪ੍ਰੀਮੀਅਰ ਲੀਗ (IPL 2021) ਵਿਚ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ।

ਜੀ ਹਾਂ, ਚੇਨਈ ਸੁਪਰ ਕਿੰਗਜ਼ ਨੇ ਇਸ ਸਾਲ ਆਈਪੀਐਲ ਵਿੱਚ ਕਪਤਾਨ ਧੋਨੀ ਨੂੰ ਰਿਟੇਨ ਕੀਤਾ ਹੈ। ਇਸ ਤੋਂ ਪਹਿਲਾਂ ਧੋਨੀ ਦੀ ਕਮਾਈ 137 ਕਰੋੜ ਸੀ। ਉਸ ਦੀ ਤਨਖਾਹ 15 ਕਰੋੜ ਰੁਪਏ ਹੈ ਅਤੇ ਅਜਿਹੇ 'ਚ ਇਸ ਸਾਲ ਉਸਨੇ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਆਈਪੀਐਲ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ 'ਚ ਧੋਨੀ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਨਾਂ ਆਉਂਦਾ ਹੈ। ਦੱਸ ਦੇਈਏ ਕਿ ਰੋਹਿਤ ਆਈਪੀਐਲ ਵਿੱਚ ਕਮਾਈ ਵਿੱਚ ਵਿਰਾਟ ਕੋਹਲੀ ਤੋਂ ਅੱਗੇ ਹੈ।

ਇਹ ਵੀ ਪੜ੍ਹੋCBSE Board Exam Date Sheet 2021: ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ, ਜਾਣੋ ਕਿਵੇਂ ਕਰ ਸਕਦੇ ਹੋ ਡਾਉਨਲੋਡ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904