Bengaluru news: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਰੇਲਵੇ ਸਟੇਸ਼ਨ 'ਤੇ ਇੱਕ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਕਿਸੇ ਨੇ ਲਾਸ਼ ਨੂੰ ਪਲਾਸਟਿਕ ਦੇ ਡਰੰਮ ਵਿੱਚ ਸੁੱਟ ਦਿੱਤਾ। ਨੀਲੇ ਰੰਗ ਦੇ ਪਲਾਸਟਿਕ ਦੇ ਡਰੰਮ ਨੂੰ ਦੇਖ ਕੇ ਸਫਾਈ ਕਰਮਚਾਰੀਆਂ ਨੇ ਰੇਲਵੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਗਿਆ। ਇਸ ਮਾਮਲੇ 'ਚ ਫੋਰੈਂਸਿਕ ਮਾਹਿਰਾਂ ਨੇ ਸੁਰਾਗ ਲਈ ਇਲਾਕੇ ਦਾ ਮੁਆਇਨਾ ਕੀਤਾ ਹੈ।


ਦੱਖਣੀ ਪੱਛਮੀ ਰੇਲਵੇ ਦੇ ਬੈਂਗਲੁਰੂ ਡਿਵੀਜ਼ਨ ਦੇ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਕੁਸੁਮਾ ਹਰੀਪ੍ਰਸਾਦ ਨੇ ਇਸ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਹਰੀਪ੍ਰਸਾਦ ਨੇ ਦੱਸਿਆ, "ਅੱਜ ਸਵੇਰੇ ਸਫ਼ਾਈ ਕਰਮਚਾਰੀਆਂ ਨੂੰ ਪਲੇਟਫਾਰਮ ਨੰਬਰ-1 'ਤੇ ਇੱਕ ਪਲਾਸਟਿਕ ਦਾ ਡਰੰਮ ਮਿਲਿਆ, ਜਿਸ ਦੇ ਅੰਦਰ ਇੱਕ ਸੜੀ ਹੋਈ ਲਾਸ਼ ਪਈ ਸੀ। ਇਸ ਤੋਂ ਉੱਥੇ ਬਦਬੂ ਆ ਰਹੀ ਸੀ। ਇਸ ਲਈ ਸਫ਼ਾਈ ਕਰਮਚਾਰੀਆਂ ਨੇ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ।"


ਪਲਾਸਟਿਕ ਦੇ ਡਰੰਮ ਦੀ ਬਦਬੂ ਆਉਣ 'ਤੇ ਪਤਾ ਲੱਗਾ


ਹਰੀਪ੍ਰਸਾਦ ਨੇ ਦੱਸਿਆ ਕਿ ਲਾਸ਼ ਇਕ ਲੜਕੀ ਦੀ ਹੈ, ਜਿਸ ਦੀ ਉਮਰ 20 ਸਾਲ ਦੇ ਕਰੀਬ ਹੋਵੇਗੀ। ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਰੇਲਵੇ ਸਟੇਸ਼ਨ 'ਤੇ ਬੁਲਾਇਆ ਗਿਆ ਅਤੇ ਇਲਾਕੇ ਦਾ ਮੁਆਇਨਾ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ, "ਜਿਸ ਡਰੰਮ ਵਿੱਚ ਲਾਸ਼ ਮਿਲੀ ਸੀ, ਉਹ ਕੱਪੜੇ ਨਾਲ ਢੱਕਿਆ ਹੋਇਆ ਸੀ ਅਤੇ ਉਸ ਦਾ ਢੱਕਣ ਉੱਪਰ ਸੀ।" ਉਨ੍ਹਾਂ ਕਿਹਾ, "ਰੇਲਵੇ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ।"


ਇਹ ਵੀ ਪੜ੍ਹੋ: Delhi Kanjhawala Case: 3 ਘੰਟਿਆਂ 'ਚ ਹੀ ਫੜੇ ਗਏ ਕਾਂਝਵਾਲਾ ਕਾਂਡ ਦੇ ਦੋਸ਼ੀ, ਜਾਣੋ ਦਿੱਲੀ ਪੁਲਿਸ ਨੇ ਕਿਵੇਂ ਜੋੜੀਆਂ ਕੜੀਆਂ?


 


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।