ਕੁਮਾਰਸਵਰੀ ਸਰਕਾਰ ਡਿੱਗਣ ਬਾਅਦ ਕਰਨਾਟਕ ਦਾ ਸਿਆਸੀ ਨਾਟਕ ਵੀ ਖ਼ਤਮ ਹੋ ਗਿਆ। ਕੁਮਾਰਸਵਾਮੀ ਦੀ ਅਗਵਾਈ ਵਿੱਚ ਜੇਡੀਐਸ ਤੇ ਕਾਂਗਰਸ ਗੱਠਜੋੜ ਦੀ ਸਰਕਾਰ ਨੂੰ ਵਿਸ਼ਵਾਸ ਮਤ ਦੇ ਵਿਰੋਧ ਵਿੱਚ 105 ਵੋਟਾਂ ਪ੍ਰਾਪਤ ਹੋਈਆਂ ਜਦਕਿ ਸਮਰਥਨ ਵਿੱਚ ਸਿਰਫ 99 ਵੋਟਾਂ ਹੀ ਮਿਲੀਆਂ। ਕਾਂਗਰਸ ਦੇ ਬਾਗ਼ੀ 16 ਵਿਧਾਇਕ, ਦੋ ਮੁਅੱਤਲ ਵਿਧਾਇਕਾਂ ਸਣੇ ਇੱਕ ਬੀਐਸਪੀ ਦਾ ਵਿਧਾਇਕ ਮੌਜੂਦ ਨਹੀਂ ਰਿਹਾ।
ਮਾਇਆਵਤੀ ਨੇ ਕੁਮਾਰਸਵਾਮੀ ਦੀ ਸਰਕਾਰ ਦੇ ਪਤਨ ਤੋਂ ਬਾਅਦ ਟਵੀਟ ਕੀਤਾ, 'ਕਰਨਾਟਕ ਵਿੱਚ ਕੁਮਾਰਸਵਾਮੀ ਸਰਕਾਰ ਦੇ ਸਮਰਥਨ ਵਿੱਚ ਵੋਟ ਦੇਣ ਦੇ ਪਾਰਟੀ ਹਾਈਕਮਾਨ ਦੇ ਨਿਰਦੇਸ਼ ਦੀ ਉਲੰਘਣਾ ਕਰਕੇ ਬੀਐਸਪੀ ਵਿਧਾਇਕ ਐਨ ਮਹੇਸ਼ ਵਿਸ਼ਵਾਸ ਮਤ ਵਿੱਚ ਗੈਰਹਾਜ਼ਰ ਰਹੇ ਜੋ ਕਿ ਅਨੁਸ਼ਾਸਨਹੀਣਤਾ ਹੈ, ਜਿਸ ਨੂੰ ਪਾਰਟੀ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਲਈ ਸ਼੍ਰੀ ਮਹੇਸ਼ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਕੱਢ ਦਿੱਤਾ ਗਿਆ।'
ਦੱਸ ਦੇਈਏ ਇਸ ਤੋਂ ਪਹਿਲਾਂ 21 ਜੁਲਾਈ ਨੂੰ ਮਾਇਆਵਤੀ ਨੇ ਟਵੀਟ ਕੀਤਾ ਸੀ ਕਿ ਕਰਨਾਟਕ ਦੇ ਬੀਐਸਪੀ ਵਿਧਾਇਕ ਨੂੰ ਪਾਰਟੀ ਨੇ ਸੂਬੇ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਹਦਾਇਤ ਦਿੱਤੀ ਸੀ। ਪਰ ਇਸ ਦੇ ਬਾਵਜੂਦ ਵਿਧਾਇਕ ਵਿਸ਼ਵਾਸ ਮਤ ਵੇਲੇ ਗੈਰ-ਹਾਜ਼ਰ ਰਹੇ। ਇਸ ਲਈ ਮਾਇਆਵਤੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।